20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੜੋਆ ਚੇਅਰਪਰਸਨ ਦੀ ਹੋਈ ਤਾਜਪੋਸ਼ੀ, ਕਿਰਨਦੀਪ ਕੌਰ ਦੇ ਸਿਰ ਬੰਨਿ੍ਹਆ ਤਾਜ

Ad Position 21
No active advertisement
ਅਜੀਤ ਡੈਸਕ 19-05-2026
ਸੜੋਆ/ ਟੱਪਰੀਆਂ ਖੁਰਦ, 18 ਮਈ (ਹਰਮੇਲ ਸਹੂੰਗੜਾ, ਬੂਥਗੜ੍ਹੀਆ)-ਬਲਾਕ ਸੰਮਤੀ ਸੜੋਆ ਦੀ ਚੇਅਰਮੈਨ ਦੀ ਤਾਜਪੋਸ਼ੀ ਹੋਈ, ਜਿਸ 'ਚ ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਬੀਬੀ ਕਿਰਨਦੀਪ ਕੌਰ ਨੂੰ ਚੇਅਰਪਰਸਨ ਤੇ ਵਾਈਸ ਚੇਅਰਮੈਨ ਬਲਵੀਰ ਚੰਦ ਨੂੰ ਕੁਰਸੀ 'ਤੇ ਬਠਾਇਆ ਤੇ ਮੁਬਾਰਕਾਂ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਦੇ ਵਿਕਾਸ ਕਾਰਜਾਂ 'ਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਬਿਨਾ ਭੇਦ ਭਾਵ ਤੋਂ ਵਿਕਾਸ ਕਾਰਜ ਦੇ ਕੰਮ ਕਰਾਏ ਜਾਣਗੇ | ਅਜੇ ਮੰਗੂਪੁਰ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੱਤ ਵਾਰ ਚੋਣ ਰੱਦ ਕਰਕੇ ਧੱਕਾ ਕੀਤਾ ਸੀ | ਧੱਕੇ ਦੇ ਬਾਵਜੂਦ ਵੀ ਅਸੀਂ ਆਪਣੇ ਚੇਅਰਮੈਨ ਬਣਾਉਣ 'ਚ ਕਾਮਯਾਬ ਹੋਏ | ਸਾਨੂੰ ਡਰਾਇਆ ਧਮਕਾਇਆ ਗਿਆ ਫਿਰ ਵੀ ਅਸੀਂ ਡੱਟ ਕੇ ਮੌਜੂਦਾ ਸਰਕਾਰ ਦਾ ਮੁਕਾਬਲਾ ਕੀਤਾ | ਉਨ੍ਹਾਂ ਸਾਰੇ ਕਾਂਗਰਸੀ ਵਰਕਰਾਂ ਦੀ ਟੀਮ ਨੂੰ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਪਾਰਟੀ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ | ਇਸ ਮੌਕੇ ਬਲਾਕ ਪ੍ਰਧਾਨ ਤਿਲਕ ਰਾਜ ਸੂਦ, ਹਰਜੀਤ ਸਿੰਘ ਜਾਡਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਤਰਸੇਮ ਲਾਲ ਚੰਦਿਆਣੀ, ਹੇਮੰਤ ਨਾਭਾ, ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ, ਸਰਬਜੀਤ ਕੌਰ, ਮੋਹਣ ਕੌਰ, ਜਤਿੰਦਰ ਸਿੰਘ ਲਾਡੀ, (ਸਾਰੇ ਸੰਮਤੀ ਮੈਂਬਰ), ਜਤਿੰਦਰ ਸਿੰਘ ਸਾਬਕਾ ਸਰਪੰਚ ਦਿਆਲਾ, ਕਿਰਨ ਕੌਰ ਪੰਚ, ਹਰਭਜਨ ਸਿੰਘ ਜਾਡਲੀ, ਵਿਜੇ ਟਕਾਰਲਾ, ਹੇਮ ਰਾਜ ਕਾਕੂ, ਪ੍ਰੇਮ ਫੌਜੀ ਪੋਜੇਵਾਲ, ਠੇਕੇਦਾਰ ਰਾਮ ਰੱਖਾ, ਹੁਸਨ ਲਾਲ, ਚੌਧਰੀ ਸੁਖਵਿੰਦਰ ਸਿੰਘ, ਧਰਮਪਾਲ, ਪਰਮਜੀਤ ਪੰਚ, ਦਫ਼ਤਰ ਤੋਂ ਬੀ. ਡੀ. ਪੀ. ਓ. ਅਸ਼ੋਕ ਕੁਮਾਰ, ਕਲੱਰਕ ਸ਼ਿਵ ਕੁਮਾਰ, ਸਤਵਿੰਦਰ ਰੱਕੜ ਤੇ ਹੋਰ ਕਾਂਗਰਸੀ ਵਰਕਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਐਮਾਂ ਜੱਟਾਂ ਵਿਖੇ ਹਾਲ ਕਮਰੇ ਦੇ ਉਦਘਾਟਨ 'ਤੇ ਧਾਰਮਿਕ ਸਮਾਗਮ ਅਗਲੀ ਖ਼ਬਰ ਦਰਬਾਰ-ਏ-ਪੰਜ ਪੀਰ ਲੰਗੇਰੀ-ਲੱਖਪੁਰ 'ਚ ਮੇਲਾ ਕੱਲ੍ਹ ਤੋਂ
Ad Position 24