20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਕਾਰੀ ਪ੍ਰਾਇਮਰੀ ਸਕੂਲ ਐਮਾਂ ਜੱਟਾਂ ਵਿਖੇ ਹਾਲ ਕਮਰੇ ਦੇ ਉਦਘਾਟਨ 'ਤੇ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 19-05-2026
ਬੰਗਾ, 18 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਐਮਾਂ ਜੱਟਾਂ ਵਿਖੇ ਸਕੂਲ ਦੇ ਵਿਦਿਆਰਥੀਆਂ ਦੇ ਬੈਠਣ ਲਈ ਪਿੰਡ ਐਮਾਂ ਜੱਟਾਂ ਦੇ ਦਾਨੀ ਸੱਜਣਾਂ ਤੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸਹਿਯੋਗ ਨਾਲ ਤਿਆਰ ਕੀਤੇ ਹਾਲ ਕਮਰੇ ਦੇ ਸ਼ੁੱਭ ਉਦਘਾਟਨ ਮੌਕੇ ਸਕੂਲ ਵਿਚ ਧਾਰਮਿਕ ਸਮਾਗਮ ਕਰਵਾਇਆ | ਜਿਸ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ | ਪਠਲਾਵਾ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਲਗਵਾਈ | ਪਿੰਡ ਐਮਾਂ ਜੱਟਾਂ ਦੀ ਮਹਿਲਾ ਸਰਪੰਚ ਕਸ਼ਮੀਰ ਕੌਰ, ਸਮਾਜ ਸੇਵੀ ਸਤੀਸ਼ ਕੁਮਾਰ ਐਮਾਂ ਜੱਟਾਂ ਤੇ ਡਾ. ਸੰਜੀਵ ਕੁਮਾਰ ਨੇ ਸਾਂਝੇ ਤੌਰ 'ਤੇ ਆਖਿਆਂ ਕਿ ਕੁਝ ਸਮਾਂ ਪਹਿਲਾਂ ਵਿਦਿਆਰਥੀਆਂ ਦੇ ਬੈਠਣ ਵਾਲੇ ਇਸ ਕਮਰੇ ਨੂੰ ਸਰਕਾਰ ਦੇ ਸੰਬੰਧਿਤ ਵਿਭਾਗ ਨੇ ਅਸੁਰੱਖਿਅਤ ਐਲਾਨ ਦਿੱਤਾ ਸੀ ਤੇ ਨਾਲ ਇਹ ਵੀ ਹਦਾਇਤ ਕੀਤੀ ਕਿ ਇਸ ਨੂੰ ਫੌਰਨ ਢਾਹ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੜ੍ਹਸ਼ੰਕਰ ਨੂੰ ਅਗਲੇਰੀ ਕਾਰਵਾਈ ਲਈ ਸੂਚਿਤ ਕੀਤਾ ਜਾਵੇ | ਸ੍ਰੀਮਤੀ ਕਸ਼ਮੀਰ ਕੌਰ ਨੇ ਦੱਸਿਆ ਕਿ ਅਸੀਂ ਕਮਰੇ ਨੂੰ ਢੁਆ ਕੇ ਸੰਬੰਧਤ ਮਹਿਕਮੇ ਨੂੰ ਇਸ ਦੀ ਉਸਾਰੀ ਵਾਸਤੇ ਗ੍ਰਾਂਟ ਜਾਰੀ ਕਰਨ ਲਈ ਬੇਨਤੀ ਕੀਤੀ | ਵਾਰ-ਵਾਰ ਪਹੁੰਚ ਕਰਨ ਦੇ ਬਾਵਜੂਦ ਕੁਝ ਹੱਥ ਪੱਲੇ ਨਹੀਂ ਪਿਆ | ਵਿਦਿਆਰਥੀਆਂ ਦੇ ਬੈਠਣ ਦੀ ਵੱਡੀ ਦਿੱਕਤ ਨੂੰ ਮਹਿਸੂਸ ਕਰਦਿਆਂ ਸਮੁੱਚੀ ਗ੍ਰਾਮ ਪੰਚਾਇਤ ਐਮਾਂ ਜੱਟਾਂ, ਪਿੰਡ ਦੇ ਦਾਨੀ ਸੱਜਣ ਤੇ ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸਹਿਯੋਗ ਨਾਲ ਬਣ ਕੇ ਤਿਆਰ ਹੋਇਆ | ਪਠਲਾਵਾ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਆਖਿਆ ਕਿ ਵਿਦਿਅਕ ਸੰਸਥਾਵਾਂ, ਜਨਤਕ ਅਦਾਰੇ ਤੇ ਪਿੰਡ 'ਚ ਕੰਮ ਕਰਦੇ ਕਲੱਬ ਤੇ ਸਮਾਜ ਸੇਵੀ ਸੰਸਥਾਵਾਂ ਪਿੰਡ ਦੇ ਨੈਣ ਨਕਸ਼ ਹੋਇਆ ਕਰਦੇ ਹਨ | ਜੇਕਰ ਤੁਸੀਂ ਕਿਸੇ ਪਿੰਡ ਦੇ ਲੋਕਾਂ ਬਾਰੇ ਕੁਝ ਜਾਨਣਾ ਚੁਹੰਦੇ ਹੋ ਤਾਂ ਤੁਹਾਨੂੰ ਉਥੋਂ ਦੇ ਇਨ੍ਹਾਂ ਅਦਾਰਿਆਂ ਨੂੰ ਵੇਖ ਕੇ ਭਲੀਭਾਂਤ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ | ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਵਲੋਂ ਰਸਮੀ ਤੌਰ 'ਤੇ ਫੀਤਾ ਕੱਟ ਕੇ ਉਦਘਾਟਨ ਕੀਤਾ | ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਕਸ਼ਮੀਰ ਕੌਰ, ਡਾ. ਸੰਜੀਵ ਕੁਮਾਰ, ਸਤੀਸ਼ ਕੁਮਾਰ ਐਮਾਂ ਜੱਟਾਂ ਤੇ ਸਮੂਹ ਪੰਚਾਂ ਵਲੋਂ ਪਠਲਾਵਾ ਸੰਸਥਾ ਸਮੇਤ ਦਾਨੀ ਸੱਜਣਾਂ ਦਾ ਸਨਮਾਨਿਤ ਕੀਤਾ | ਇਸ ਮੌਕੇ ਹੁਸਨ ਲਾਲ, ਡਾ. ਰਵਿੰਦਰ ਕੁਮਾਰ, ਬਹਾਦਰ ਸਿੰਘ, ਮਾਸਟਰ ਜਗਤ ਸਿੰਘ ਪੰਚ, ਸੁਖਦੇਵ ਰਾਜ, ਲਖਵਿੰਦਰ ਕੌਰ, ਜਸਕਰਨ ਮੱਲੀ, ਸੀਤਾ ਦੇਵੀ, ਤਰਸੇਮ ਸਿੰਘ, ਲਖਵੀਰ ਸਿੰਘ ਬਾਠ, ਮੈਡਮ ਅਮਨਦੀਪ ਕੌਰ, ਮੈਡਮ ਅੰਕਿਤਾ, ਮੱਖਣ ਸਿੰਘ ਪਠਲਾਵਾ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮੀਡੀਆ ਇੰਚਾਰਜ ਸਿੰਘ ਜੀਤਾ, ਪ੍ਰਭਜੋਤ ਸਿੰਘ ਪਠਲਾਵਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਗੋਲਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਵਿਦਾਇਗੀ ਸਮਾਗਮ ਅਗਲੀ ਖ਼ਬਰ ਸੜੋਆ ਚੇਅਰਪਰਸਨ ਦੀ ਹੋਈ ਤਾਜਪੋਸ਼ੀ, ਕਿਰਨਦੀਪ ਕੌਰ ਦੇ ਸਿਰ ਬੰਨਿ੍ਹਆ ਤਾਜ
Ad Position 24