ਨਵਾਂਸ਼ਹਿਰ, 21 ਮਈ (ਜਸਬੀਰ ਸਿੰਘ ਨੂਰਪੁਰ) - ਭਾਰਤੀ ਜਨਤਾ ਪਾਰਟੀ ਵੱਲੋਂ ਨਵਾਂਸ਼ਹਿਰ, ਰਾਹੋਂ ਨਗਰ ਕੌਂਸਲ ਦੀਆਂ ਚੋਣਾਂ ਵਿਕਾਸ ਦੇ ਮੁੱਦੇ 'ਤੇ ਲੜੀਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਇੱਥੇ ਉਮੀਦਵਾਰਾਂ ਨਾਲ ਮੀਟਿੰਗ ਦੌਰਾਨ ਕੀਤਾ | ਉਹਨਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਸ਼ਹਿਰ ਦੇ ਵਿਕਾਸ ਕਰਜਾਂ ਵੱਲ ਕੋਈ ਧਿਆਨ ਨਹੀਂ ਦਿੱਤਾ | ਉਹਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਸ਼ਹਿਰੀ ਵਿਕਾਸ ਨੂੰ ਪਹਿਲ ਦਿੱਤੀ ਅਤੇ ਲੋਕਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ | ਉਹਨਾਂ ਆਖਿਆ ਕਿ ਭਾਜਪਾ ਨੇ ਜੋ ਵੀ ਕਿਹਾ ਉਹ ਕਰ ਵਿਖਾਇਆ ਹੈ | ਕੇਂਦਰ ਵਿੱਚ ਇੱਕ ਮਜ਼ਬੂਤ ਸਰਕਾਰ ਹੋਣ ਨਾਲ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ | ਉਹਨਾਂ ਦੱਸਿਆ ਕਿ ਸਾਡੇ ਵਾਰਡ ਨੰਬਰ ਇੱਕ ਤੋਂ ਰਾਜੇਸ਼ ਰਾਮ, ਵਾਰਡ ਨੰਬਰ ਦੋ ਤੋਂ ਕਰਨ ਕੁਮਾਰ ,ਵਾਰਡ ਨੰਬਰ ਤਿੰਨ ਤੋਂ ਪਲਵੀ, ਵਾਰਡ ਨੰਬਰ ਚਾਰ ਤੋਂ ਬਬੀਤਾ ਕਾਲੀਆ, ਵਾਰਡ ਨੰਬਰ ਪੰਜ ਤੋਂ ਸਤੀਸ਼ ਸ਼ਰਮਾ, ਸੱਤ ਤੋਂ ਜਸਕਰਨ ਸੇਠੀ, ਵਾਰਡ ਨੰਬਰ ਨੌ ਤੋਂ ਨਿਰਮਲ ਕੁਮਾਰ, ਵਾਰਡ ਨੰਬਰ 11 ਤੋਂ ਜਸਵਿੰਦਰ ਅਬਰੋਲ ,ਵਾਰਡ ਨੰਬਰ 12 ਤੋਂ ਕਾਨਤਾ ਰਾਣੀ ,ਵਾਰਡ ਨੰਬਰ 13 ਤੋਂ ਮਨੀਸ਼ ਅਗਨੀਹੋਤਰੀ, ਵਾਰਡ ਨੰਬਰ 14 ਤੋਂ ਹਰਵਿੰਦਰ ਕੌਰ, ਵਾਰਡ ਨੰਬਰ 15 ਤੋਂ ਚੇਤ ਰਾਮ ਰਤਨ, ਵਾਰਡ ਨੰਬਰ 18 ਤੋਂ ਸਪਨਾ ਕੁਮਾਰੀ ਅਤੇ ਵਾਰਡ ਨੰਬਰ 19 ਸੰਤੋਸ਼ ਸ਼ਰਮਾ ਉਮੀਦਵਾਰ ਹਨ | ਉਹਨਾਂ ਆਖਿਆ ਕਿ ਸਾਰੇ ਹੀ ਉਮੀਦਵਾਰ ਸਾਡੇ ਪੜ੍ਹੇ ਲਿਖੇ ਹਨ |