28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

60 ਬੋਤਲਾਂ ਨਾਜਾਇਜ਼ ਸ਼ਰਾਬ ਤੇ ਕਾਰ ਸਮੇਤ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 22-05-2026
ਬਲਾਚੌਰ, 21 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਐਕਸਾਈਜ਼ ਇੰਸਪੈਕਟਰ ਸੁਨੀਲ ਭਾਰਦਵਾਜ ਆਬਕਾਰੀ ਨਿਰੀਖਕ ਸਰਕਲ ਬਲਾਚੌਰ ਸਮੇਤ ਥਾਣਾ ਸਦਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਉਨ੍ਹਾਂ ਵਲੋਂ ਭੱਦੀ ਦੇ ਇਲਾਕੇ 'ਚੋਂ ਇਕ ਕਾਰ ਚਾਲਕ ਨੂੰ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ | ਐਸ. ਐਚ. ਓ. ਬਿਕਰਮਜੀਤ ਸਿੰਘ ਰੋੜੀ ਥਾਣਾ ਸਦਰ ਬਲਾਚੌਰ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਸੁਨੀਲ ਭਾਰਦਵਾਜ ਸਮੇਤ ਏ. ਐਸ. ਆਈ. ਧਰਮ ਚੰਦ ਵਲੋਂ ਸਮੇਤ ਪੁਲਿਸ ਪਾਰਟੀ ਕਸਬਾ ਭੱਦੀ ਦੇ ਇਲਾਕੇ 'ਚੋਂ ਕਥਿਤ ਦੋਸ਼ੀ ਗੋਲਡੀ ਕੁਮਾਰ ਉਰਫ਼ ਸੋਨਾ ਪੁੱਤਰ ਪਰਮਜੀਤ ਵਾਸੀ ਭੱਦੀ ਥਾਣਾ ਬਲਾਚੌਰ ਨੂੰ ਸਮੇਤ ਇਕ ਅਲਟੋ ਗੱਡੀ ਨੰਬਰ ਪੀ.ਬੀ 11 ਸੀ.ਬੀ 7741 ਜਿਸ 'ਚ 60 ਬੋਤਲਾਂ ਸ਼ਰਾਬ ਮਾਰਕਾ ਨਾਇਨ ਵਿਸਕੀ ਫ਼ਾਰ ਸੇਲ ਇਨ ਚੰਡੀਗੜ੍ਹ ਬਰਾਮਦ ਕੀਤੀਆਂ ਗਈਆਂ | ਜਿਸ ਸੰਬੰਧੀ ਐਕਸਾਈਜ਼ ਇੰਸਪੈਕਟਰ ਸੁਨੀਲ ਭਾਰਦਵਾਜ ਆਬਕਾਰੀ ਨਿਰੀਖਕ ਦੀ ਦਰਖਾਸਤ ਤਹਿਤ ਮੁਕੱਦਮਾ ਐਕਸਾਈਜ਼ ਐਕਟ ਅਧੀਨ ਥਾਣਾ ਬਲਾਚੌਰ ਵਿਖੇ ਪਰਚਾ ਦਰਜ ਕੀਤਾ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੇ ਅਸਾਰ ਹਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਡੀਲਰਾਂ ਲਈ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਚੋਣਾਂ ਤੋਂ ਬਾਅਦ ਭਾਜਪਾ ਵਲੋਂ ਤੇਲ ਕੀਮਤਾਂ 'ਚ ਵਾਧਾ ਕਰਨਾ ਬਹੁਤ ਮੰਦਭਾਗਾ-ਸਤਨਾਮ ਜਲਾਲਪੁਰ
Ad Position 24