ਔੜ/ਝਿੰਗੜਾਂ, 21 ਮਈ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਾਸਤੇ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸਮਾਜ ਸੇਵੀ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਤੇ ਤੀਰਥ ਸਿੰਘ ਸ਼ੇਰਗਿੱਲ ਜਰਮਨ ਪੁੱਤਰ ਹਰਭਜਨ ਸਿੰਘ ਸ਼ੇਰਗਿੱਲ ਭਰਾਵਾਂ ਵਲੋਂ 51000 ਰੁਪਏ ਦੀ ਰਾਸ਼ੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬੁੱਧ ਸਿੰਘ ਤੇ ਪ੍ਰਬੰਧਕਾਂ ਨੂੰ ਭੇਟ ਕੀਤੀ | ਉਨ੍ਹਾਂ ਗੁਰੂ ਘਰ ਦੇ ਪ੍ਰੇਮੀ ਪਰਿਵਾਰ ਜਥੇ. ਰਣਜੀਤ ਸਿੰਘ ਝਿੰਗੜ ਤੇ ਤੀਰਥ ਸਿੰਘ ਸ਼ੇਰਗਿੱਲ ਭਰਾਵਾਂ ਵਲੋਂ ਰਾਸ਼ੀ ਦੇਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਰਿਵਾਰ ਵਲੋਂ ਪਹਿਲਾ ਵੀ ਆਪਣੀ ਦਸਾਂ ਨਹੂੰਆਂ ਦੀ ਕਿਰਤ ਕਮਾਈ ਦਾ ਦਸਵੰਧ ਕੱਢ ਕੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਵਿਚ ਲਗਾ ਕੇ ਆਪਣੀ ਕਮਾਈ ਨੂੰ ਸਫਲ ਬਣਾਉਂਦੇ ਹਨ | ਉਨ੍ਹਾਂ ਦਾਨੀ ਸੇਵਾਦਾਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ | ਇਸ ਮੌਕੇ ਪ੍ਰਬੰਧਕਾਂ ਵਲੋਂ ਦਾਨੀ ਸੇਵਾਦਾਰ ਜਥੇ. ਰਣਜੀਤ ਸਿੰਘ ਝਿੰਗੜ ਤੇ ਤੀਰਥ ਸਿੰਘ ਸ਼ੇਰਗਿੱਲ ਜਰਮਨ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਸੋਢੀ ਸਿੰਘ ਸ਼ੇਰਗਿੱਲ ਯੂ. ਕੇ., ਬਲਦੇਵ ਸਿੰਘ ਔਜਲਾ, ਸੋਢੀ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਮਹਿਤਾਬ ਸਿੰਘ, ਪ੍ਰਦੀਪ ਸਿੰਘ ਬਾਸੀ, ਮਾਨਵ ਸਿੰਘ ਸੰਘਾ, ਮਨਰਾਜ ਸਿੰਘ ਸ਼ੇਰਗਿੱਲ, ਪੰਮਲ ਸਿੰਘ ਹੇਅਰ, ਸੰਦੀਪ ਸਿੰਘ ਸ਼ੇਰਗਿੱਲ, ਲੱਖਾ ਸਿੰਘ, ਗੁਰਮੁੱਖ ਸਿੰਘ, ਸੁਰਿੰਦਰ ਸਿੰਘ, ਕਸ਼ਮੀਰ ਸਿੰਘ ਸ਼ੇਰਗਿੱਲ, ਬਿੰਦਾ ਸ਼ੇਰਗਿੱਲ, ਜੋਗਿੰਦਰ ਸਿੰਘ, ਗੋਪੀ, ਕਾਲਾ ਆਦਿ ਹਾਜ਼ਰ ਸਨ |