28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦਾ ਨੌਰਵੁੱਡ ਸਕੂਲ ਚਾਹਲ ਦਾ 2026-2027 ਦਾ ਨਿਵੇਸ਼ ਸਮਾਗਮ ਸੰਪੂਰਨ

Ad Position 21
No active advertisement
ਅਜੀਤ ਡੈਸਕ 22-05-2026
ਕਾਠਗੜ੍ਹ, 21 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਦਾ ਨੌਰਵੁੱਡ ਸਕੂਲ ਚਾਹਲ ਵਲੋਂ ਸਕੂਲ ਵਿਚ ਇਕ ਚੋਣ ਪ੍ਰਕਿਰਿਆ ਕੀਤੀ ਗਈ, ਜਿਸ ਵਿਚ ਸਕੂਲ ਲਈ ਪ੍ਰਤੀਨਿਧੀ ਲੜਕਾ ਅਤੇ ਲੜਕੀ ਇਸੇ ਤਰ੍ਹਾਂ ਹੀ ਖੇਡ ਵਿਭਾਗ ਲਈ ਵੀ ਪ੍ਰਤੀਨਿਧੀ ਲੜਕਾ ਤੇ ਲੜਕੀ ਦੀ ਚੋਣ ਲਈ ਬੱਚਿਆਂ ਤੋਂ ਉਨ੍ਹਾਂ ਦੇ ਨਾਂਅ ਲਏ ਗਏ | ਉਨ੍ਹਾਂ ਨੂੰ ਚੋਣ ਨਿਸ਼ਾਨ ਦਿੱਤੇ ਗਏ ਅਤੇ ਬੱਚਿਆਂ ਨੇ ਸਕੂਲ ਵਿਚ ਪੂਰੀ ਚੋਣ ਪ੍ਰਕਿਰਿਆ ਨੂੰ ਅਮਲ ਵਿਚ ਲਿਆਂਦਾ | ਇਨ੍ਹਾਂ ਵੋਟਾਂ ਵਿਚ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਆਪਣੀ ਯੋਗਤਾਵਾਂ ਸੰਬੰਧੀ ਚੋਣ ਪ੍ਰਚਾਰ ਕਰਕੇ ਪ੍ਰਭਾਵਿਤ ਕੀਤਾ, ਆਪਣੇ ਚੋਣ ਨਿਸ਼ਾਨ ਬਾਰੇ ਜਾਣਕਾਰੀ ਦਿੱਤੀ ਤੇ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ | ਬੱਚਿਆਂ ਨੇ ਪੂਰੀ ਚੋਣ ਪ੍ਰਣਾਲੀ ਦਾ ਆਨੰਦ ਲਿਆ ਤੇ ਇਸ ਦਾ ਤਜ਼ਰਬਾ ਕੀਤਾ | ਸਕੂਲ ਵਿਚ ਵੋਟਾਂ ਪਵਾਈਆਂ ਗਈਆਂ, ਜਿਸ ਵਿਚ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਆਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ | ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਗਈ, ਜਿਸ ਵਿਚ ਪ੍ਰਤਿਨਿਧੀ ਲੜਕਾ ਮਨਿੰਦਰ ਕਲੇਰ, ਪ੍ਰਤੀਨਿਧੀ ਲੜਕੀ ਪ੍ਰਭਜੋਤ ਮੰਡੇਰ, ਸਪੋਰਟਸ ਪ੍ਰਤਿਨੀਧੀ ਲੜਕਾ ਬਲਰਾਮ ਖੇਪੜ ਅਤੇ ਸਪੋਰਟਸ ਪ੍ਰਤਿਨੀਧੀ ਲੜਕੀ ਸਮਿਰਨਦੀਪ ਕੌਰ ਦਿਓਲ ਚੁਣੇ ਗਏ | ਸਕੂਲ 'ਚ ਇਸ ਸੰਬੰਧੀ ਇਕ ਸਮਾਗਮ ਰੱਖਿਆ ਗਿਆ, ਜਿਸ ਵਿਚ ਚੁਣੇ ਗਏ ਪ੍ਰਤੀਨਿਧੀਆਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਬੱਚਿਆਂ ਨੇ ਵੀ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਕੀਤਾ | ਸਕੂਲ ਦੇ ਚੇਅਰਮੈਨ ਮੋਹਿਤ ਕੁਮਾਰ, ਡਾਇਰੈਕਟਰ ਪੂਜਾ ਚੌਧਰੀ, ਸਕੂਲ ਪਿ੍ੰਸੀਪਲੀ ਰਵਿੰਦਰ ਸਿੰਘ ਭਨੋਟ ਤੇ ਵਾਈਸ ਪਿ੍ੰਸੀਪਲ ਰਜਨੀ ਭਨੋਟ ਨੇ ਸਾਰੇ ਚੁਣੇ ਗਏ ਬੱਚਿਆਂ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਾਰਜਾਂ ਵਾਸਤੇ ਸਮਾਜ ਸੇਵੀ ਜਥੇ. ਰਣਜੀਤ ਸਿੰਘ ਝਿੰਗੜ ਤੇ ਤੀਰਥ ਸਿੰਘ ਸ਼ੇਰਗਿੱਲ ਭਰਾਵਾਂ ਵਲੋਂ 51000 ਰੁਪਏ ਦੀ... ਅਗਲੀ ਖ਼ਬਰ ਸੇਂਟ ਸੋਲਜ਼ਰ ਸਕੂਲ ਬੰਗਾ ਦੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ
Ad Position 24