28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੇਂਟ ਸੋਲਜ਼ਰ ਸਕੂਲ ਬੰਗਾ ਦੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 22-05-2026
ਬੰਗਾ, 21 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀ ਸੀ. ਬੀ. ਐੱਸ. ਈ. ਬੋਰਡ ਵਲੋਂ ਬਾਰ੍ਹਵੀਂ ਦੀ ਪ੍ਰੀਖਿਆ 'ਚੋਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਹਿੱਤ ਸਮਾਗਮ ਕਰਵਾਇਆ | ਇਸ ਮੌਕੇ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਨਰਿੰਦਰ ਕੌਰ ਰੰਧਾਵਾ, ਪ੍ਰਭਨੂਰ ਸਿੰਘ ਰੰਧਾਵਾ, ਡਾਇਰੈਕਟਰ ਮੈਡਮ ਚਰਨਜੀਤ ਕੌਰ, ਮੈਡਮ ਜੋਤੀ ਟਾਹ ਤੇ ਪਿ੍ੰਸੀਪਲ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਨਾਮ 'ਚ ਟਰਾਫੀਆਂ ਭੇਟ ਕੀਤੀਆਂ ਤੇ ਸਭ ਨੂੰ ਮੁਬਾਰਕਬਾਦ ਕਿਹਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆ ਦੇ ਪੱਕੇ ਇਰਾਦੇ ਤੇ ਸਮੂਹ ਸਟਾਫ਼ ਦੀ ਮਿਹਨਤ ਸਦਕਾ ਇਹ ਸ਼ਾਨਦਾਰ ਪ੍ਰਾਪਤੀਆਂ ਸੰਭਵ ਹੋਈਆਂ ਹਨ | ਸਕੂਲ ਮੈਨੇਜਰ ਮੈਡਮ ਈਸ਼ਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਕੁਲ 50 ਵਿਦਿਆਰਥੀ ਅਪੀਅਰ ਹੋਏ ਸਨ | ਸਕੂਲ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਬਹੁ-ਗਿਣਤੀ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਦੇ ਨਾਲ ਪਾਸ ਕੀਤੀ ਹੈ | ਸਕੂਲ 'ਚ ਚੱਲ ਰਹੇ ਵੱਖੋ ਵੱਖਰੇ ਕੋਰਸ ਵਿਚੋਂ ਰੀਤਿਕਾ ਪਹਿਲੇ, ਗਗਨਦੀਪ ਸਿੰਘ ਦੂਜੇ ਤੇ ਨਿਕਿਤਾ ਤੀਜੇ ਸਥਾਨ 'ਤੇ ਰਹੀ | ਮੈਡੀਕਲ 'ਚ ਗਗਨਦੀਪ ਸਿੰਘ, ਪ੍ਰਭਜੋਤ ਸਿੰਘ ਤੇ ਗੁਰਲੀਨ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ 'ਚ ਰੀਤਿਕਾ ਨੇ ਪਹਿਲਾ, ਨਿਕਿਤਾ ਨੇ ਦੂਸਰਾ ਤੇ ਰਮਨੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | 10+2 ਆਰਟਸ ਦਾ ਨਤੀਜਾ ਵੀ ਸ਼ਾਨਦਾਰ ਰਿਹਾ | ਜਿਨ੍ਹਾਂ 'ਚੋਂ ਮਨਮੀਤ ਸਿੰਘ ਪਹਿਲਾ, ਸਚਿਨ ਨੇ ਦੂਸਰਾ ਤੇ ਜੋਬਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਬੁਲਾਰਿਆਂ ਨੇ ਉਨ੍ਹਾਂ ਦੇ ਚੰਗੇ ਭਵਿੱਖ ਦੇ ਲਈ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਦਾ ਨੌਰਵੁੱਡ ਸਕੂਲ ਚਾਹਲ ਦਾ 2026-2027 ਦਾ ਨਿਵੇਸ਼ ਸਮਾਗਮ ਸੰਪੂਰਨ ਅਗਲੀ ਖ਼ਬਰ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਜੋੜ ਮੇਲਾ 4 ਤੋਂ 7 ਜੂਨ ਤੱਕ
Ad Position 24