ਬਹਿਰਾਮ, 21 ਮਈ (ਨਛੱਤਰ ਸਿੰਘ ਬਹਿਰਾਮ)-ਸੱਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 4 ਜੂਨ ਤੋਂ 7 ਜੂਨ ਐਤਵਾਰ ਤੱਕ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਸਮੂਹ ਸੰਗਤਾਂ, ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਬਹੁਤ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ | ਉਕਤ ਮੇਲੇ ਦੀਆਂ ਤਿਆਰੀਆਂ ਸਤਿਕਾਰ ਤੇ ਸ਼ਰਧਾ ਨਾਲ ਚੱਲ ਰਹੀਆਂ ਹਨ | ਇਸ ਸੰਬੰਧੀ ਸੇਵਾਦਾਰ ਬਾਬਾ ਰਵਿੰਦਰ ਸਿੰਘ ਘੋਲੀ ਅਟਵਾਲ ਤੇ ਜਗਮੋਹਣ ਸਿੰਘ ਅਟਵਾਲ ਸਪੁੱਤਰ ਸੱਚਖੰਡ ਵਾਸੀ ਬਾਬਾ ਗੁਰਦਿਆਲ ਸਿੰਘ ਅਟਵਾਲ ਰਿਟਾ. ਡੀ. ਐਸ. ਪੀ. ਵਿਜੀਲੈਂਸ ਨੇ ਸਾਂਝੇ ਤੌਰ 'ਤੇ ਦੱਸਿਆ ਕਿ 4 ਜੂਨ ਨੂੰ ਝੰਡੇ ਦੀ ਰਸਮ ਅਤੇ ਚਿਰਾਗ ਰੌਸ਼ਨ ਕਰਨ ਉਪਰੰਤ ਰਾਤ ਦੀ ਮਹਿਫਲ ਵਿਚ ਕਰਾਮਤ ਫਕੀਰ ਕਵਾਲ ਪਾਰਟੀ ਤੇ ਸਲਾਮਤ ਕਵਾਲ ਪਾਰਟੀ ਦੇਰ ਰਾਤ ਤੱਕ ਮਹਿਫਲ ਸਜਾਉਣਗੇ | 5 ਜੂਨ ਤੇ 6 ਜੂਨ ਨੂੰ ਕਵਾਲੀਆਂ ਦੀ ਮਹਿਫਲ ਲੱਗੇਗੀ | 7 ਜੂਨ ਨੂੰ ਮੇਲੇ ਦੇ ਆਖਰੀ ਦਿਨ ਚਾਦਰ ਦੀ ਰਸਮ ਉਪਰੰਤ ਕਰਾਮਤ ਫਕੀਰ ਕਵਾਲ ਪਾਰਟੀ ਮਲੇਰਕੋਟਲਾ ਕਵਾਲੀਆ ਦੀ ਮਹਿਫਲ ਸਜਾਉਣਗੇ |