28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜਨਗਣਨਾ 2027 ਦੀਆਂ ਡਿਊਟੀਆਂ ਕਾਰਨ ਸਕੂਲ ਅਧਿਆਪਕਾਂ ਤੋਂ ਸੱਖਣੇ, ਪੜ੍ਹਾਈ ਠੱਪ-ਡੀ. ਟੀ. ਐੱਫ.

Ad Position 21
No active advertisement
ਅਜੀਤ ਡੈਸਕ 22-05-2026
ਜਾਡਲਾ, 21 ਮਈ (ਹਰਕੰਵਲ ਸਿੰਘ ਕੌਲਗੜ੍ਹ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਗਣਨਾ 2027, ਡਰੱਗ, ਸੋਸ਼ਲ ਤੇ ਇਕਨਾਮਿਕ ਸਰਵੇਖਣਾਂ ਵਿਚ ਜ਼ਿਲ੍ਹੇ ਦੇ 70 ਫੀਸਦੀ ਤੋਂ ਵੱਧ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਕਾਰਨ ਬਹੁਤ ਸਾਰੇ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ, ਜਿਸ ਕਾਰਨ ਸਕੂਲਾਂ ਵਿਚ ਪੜ੍ਹਾਈ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ | ਇਹ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ. ਟੀ. ਐੱਫ.) ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਔਜਲਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਸਕੂਲ ਅਜਿਹੇ ਹਨ ਜਿਨ੍ਹਾਂ ਵਿਚ ਸਕੂਲ ਖੋਲ੍ਹਣ ਲਈ ਵੀ ਕੋਈ ਅਧਿਆਪਕ ਨਹੀਂ ਬਚਿਆ, ਕਿਉਂਕਿ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿਚ ਅਧਿਆਪਕਾਂ ਦੀਆਂ ਬੀ. ਐੱਲ. ਓ. ਵਜੋਂ ਅਤੇ ਹੁਣ ਜਨਗਣਨਾ 2027 ਵਿਚ ਗਿਣਤੀਕਾਰ ਤੇ ਸੁਪਰਵਾਈਜ਼ਰ ਵਜੋਂ ਡਿਊਟੀਆਂ ਲਗਾਈਆਂ ਗਈਆਂ ਹਨ | ਕਈ ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿਚ ਸਾਰੇ ਦੇ ਸਾਰੇ ਅਧਿਆਪਕ ਡਿਊਟੀ 'ਤੇ ਤਾਇਨਾਤ ਕਰ ਦਿੱਤੇ ਗਏ ਹਨ | ਡੀ. ਟੀ. ਐੱਫ. ਆਗੂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਨਗਣਨਾ ਲਈ ਵਿਕਲਪਿਕ ਪ੍ਰਬੰਧ ਕੀਤੇ ਜਾਣ ਤੇ ਅਧਿਆਪਕਾਂ ਨੂੰ ਪੜ੍ਹਾਈ ਦੇ ਕੰਮ ਤੋਂ ਵੱਖ ਨਾ ਕੀਤਾ ਜਾਵੇ | ਇਸ ਮੌਕੇ ਮੀਤ ਪ੍ਰਧਾਨ ਸਤਨਾਮ ਮੀਰਪੁਰੀ, ਅਜੇ ਕੁਮਾਰ ਚਾਹੜ ਮਜਾਰਾ, ਭੁਪਿੰਦਰ ਸਿੰਘ ਸੜੋਆ, ਗੁਰਦੀਪ ਸਿੰਘ ਦੁਪਾਲਪੁਰੀ, ਜੋਧਪੁਰ ਬਲਵੀਰ ਭੁੱਲਰ, ਯਸ਼ਪਾਲ, ਮਨੋਹਰ ਲਾਲ, ਸਤਵਿੰਦਰ ਸਿੰਘ, ਵਿਨਾਇਕ ਲਖਨਪਾਲ, ਅਮਰਜੀਤ ਸਿੰਘ, ਬਲਵੀਰ ਰੱਕੜ, ਨਰਿੰਦਰ ਸਿੰਘ, ਜਗਦੀਪ ਸੈਂਪਲੇ ਤੇ ਪੈਨਸ਼ਨਰ ਆਗੂ ਵਰਿੰਦਰ ਬਛੌੜੀ, ਮੁਲਖ ਰਾਜ, ਸ਼ੰਕਰਦਾਸ, ਕੁਲਵਿੰਦਰ ਖਟਕੜ ਹਾਜ਼ਿਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਜੋੜ ਮੇਲਾ 4 ਤੋਂ 7 ਜੂਨ ਤੱਕ ਅਗਲੀ ਖ਼ਬਰ ਸੀਤਲਾ ਮਾਤਾ ਮੰਦਰ ਕਮੇਟੀ ਵਲੋਂ ਹੈਦਰਾਬਾਦ ਤੋਂ ਆਏ ਖਿਡਾਰੀਆਂ ਦਾ ਸਨਮਾਨ
Ad Position 24