28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੀਤਲਾ ਮਾਤਾ ਮੰਦਰ ਕਮੇਟੀ ਵਲੋਂ ਹੈਦਰਾਬਾਦ ਤੋਂ ਆਏ ਖਿਡਾਰੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-05-2026
ਬੰਗਾ, 21 ਮਈ (ਧਰਮਵੀਰ ਪਾਲ)-ਸੀਤਲਾ ਮਾਤਾ ਮੰਦਰ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਬੰਗਾ ਵਿਖੇ ਹੋਈ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 'ਚ ਹੈਦਰਾਬਾਦ ਤੋਂ ਖੇਡਣ ਆਈ ਟੀਮ ਦੇ ਖਿਡਾਰੀਆਂ ਤੇ ਕੋਚਾਂ ਦਾ ਸਨਮਾਨ ਕਰਨ ਲਈ ਸੀਤਲਾ ਮਾਤਾ ਮੰਦਰ ਵਿਖੇ ਸਨਮਾਨ ਸਮਾਗਮ ਕਰਵਾਇਆ | ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਮੁੱਖ ਪ੍ਰਬੰਧਕ ਤੇ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਕੈਂਥ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਮੰਦਰ ਕਮੇਟੀ ਵਲੋਂ ਲੰਗਰ ਦਾ ਖਾਸ ਤੌਰ 'ਤੇ ਪ੍ਰਬੰਧ ਕੀਤਾ | ਇਸ ਮੌਕੇ ਬਾਬਾ ਦਵਿੰਦਰ ਕੌੜਾ ਨੇ ਕਿਹਾ ਕਿ ਇਹ ਖਿਡਾਰੀ ਤੇ ਕੋਚ ਸਾਡੇ ਮਹਿਮਾਨ ਹਨ ਅਤੇ ਇਨ੍ਹਾਂ ਨੂੰ ਸਨਮਾਨ ਦੇਣਾ ਸਾਡਾ ਫਰਜ਼ ਹੈ ਉਨ੍ਹਾਂ ਨੇ ਆਏ ਹੋਏ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ | ਉਨਾਂ ਨੇ ਕੈਂਥ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਲੋਂ ਵੱਖ-ਵੱਖ ਮੌਕਿਆਂ 'ਤੇ ਕਰਾਟੇ ਟ੍ਰੇਨਿੰਗ ਕੈਂਪ ਤੇ ਵੱਡੇ ਪੱਧਰ 'ਤੇ ਟੂਰਨਾਮੈਂਟ ਕਰਵਾਏ ਜਾਂਦੇ ਹਨ, ਜਿਸ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ | ਇਸ ਮੌਕੇ ਮੰਦਰ ਕਮੇਟੀ ਵਲੋਂ ਹੈਦਰਾਬਾਦ ਟੀਮ ਦੇ ਕੋਚ ਕਲਿਆਣ, ਸਾਈ ਯਾਦਵ, ਅੰਨਾ ਸੁਆਮੀ ਦਾ ਸਨਮਾਨ ਕੀਤਾ | ਇਸ ਮੌਕੇ ਪੰਡਿਤ ਕਸ਼ਮੀਰ, ਵਿਨੋਦ ਆਨੰਦ, ਵਿਸ਼ਾਲ ਗੌਰਵ, ਜਸਕਰਨ, ਹੇਮੰਤ ਕੁਮਾਰ, ਅਵਤਾਰ ਸਿੰਘ, ਜਸਵਿੰਦਰ ਸਿੰਘ ਮਾਨ ਐਮ. ਸੀ., ਜੀਤ ਸਿੰਘ ਭਾਟੀਆ ਐਮ. ਸੀ., ਹੇਮੰਤ ਤੇਜਪਾਲ ਐਮ. ਸੀ., ਡਾ. ਹਰੀ ਕਿ੍ਸ਼ਨ, ਜਤਿੰਦਰ ਸਿੰਘ ਮਾਨ, ਕੁਲਦੀਪ ਸਿੰਘ ਰਾਣਾ ਆਦੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ 2027 ਦੀਆਂ ਡਿਊਟੀਆਂ ਕਾਰਨ ਸਕੂਲ ਅਧਿਆਪਕਾਂ ਤੋਂ ਸੱਖਣੇ, ਪੜ੍ਹਾਈ ਠੱਪ-ਡੀ. ਟੀ. ਐੱਫ. ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤੇਗੀ-ਜਗਜੀਤ ਸਿੰਘ ਬਲਾਕੀਪੁਰ
Ad Position 24