ਬੰਗਾ, 21 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਵ: ਮੈਡਮ ਕਿ੍ਸ਼ਨਾ ਰਾਣੀ ਦੀ ਚੌਥੀ ਬਰਸੀ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਹਿਲ ਗਹਿਲਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ | ਇਸ ਮੌਕੇ ਸਮੂਹ ਸਟਾਫ, ਬੱਚਿਆਂ ਤੇ ਪਰਿਵਾਰਕ ਮੈਬਰਾਂ ਵਲੋਂ ਮੈਡਮ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਪਰਿਵਾਰਕ ਮੈਂਬਰ ਤੇ ਸਮੂਹ ਸਟਾਫ ਵਲੋਂ ਮੈਡਮ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ | ਇਸ ਮੌਕੇ ਸਵ: ਮੈਡਮ ਕਿ੍ਸ਼ਨਾ ਰਾਣੀ ਦੇ ਜੀਵਨ ਸਾਥੀ ਕਿਰਪਾਲ ਸਿੰਘ ਝੱਲੀ ਨੇ ਕਿਹਾ ਕਿ ਮੈਡਮ ਵਲੋਂ ਇਸ ਸਕੂਲ ਵਿਚ ਬਾਈ ਸਾਲ ਸੇਵਾ ਕੀਤੀ | ਉਨ੍ਹਾਂ ਦੀ ਸਖਤ ਮਿਹਨਤ ਨੂੰ ਅੱਜ ਵੀ ਬੱਚੇ ਯਾਦ ਕਰਦੇ ਹਨ | ਸਾਡੇ ਤੋਂ ਵਿਛੜਿਆਂ ਲੈਕਚਰਾਰ ਹਿਸਟਰੀ ਮੈਡਮ ਕਿ੍ਸ਼ਨਾ ਰਾਣੀ ਐਮ. ਏ. ਐਮ. ਐਡ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਭਾਵੇਂ ਚਾਰ ਵਰ੍ਹੇ ਬੀਤ ਚੁੱਕੇ ਹਨ ਪਰ ਉਨ੍ਹਾਂ ਦੇ ਵਿਛੋੜੇ ਦਾ ਦਰਦ ਸਾਡੇ ਦਿਲਾਂ 'ਚੋਂ ਨਹੀਂ ਜਾ ਸਕਿਆ | ਲੈਕਚਰਾਰ ਕਿ੍ਸ਼ਨਾ ਰਾਣੀ ਨੇ ਜੋ ਸੁਪਨੇ ਸਿਰਜੇ ਸਨ ਉਨ੍ਹਾਂ ਨੂੰ ਸਾਕਾਰ ਕਰਨ ਲਈ ਅਸੀਂ ਪੂਰੀ ਵਚਨਬੱਧਤਾ ਨਾਲ ਫਰਜ਼ ਨਿਭਾ ਰਹੇ ਹਾਂ | ਇਸ ਮੌਕੇ ਪਿ੍ੰਸੀਪਲ ਸੁਨੀਤਾ ਦੇਵੀ, ਵਿਨੈ ਕੁਮਾਰ ਸ਼ਰਮਾ ਮੈਥ ਮਾਸਟਰ ਤੇ ਮਨਜੀਤ ਕੌਰ ਸਾਇੰਸ ਮਿਸਟ੍ਰੈਸ ਵਲੋਂ ਮੈਡਮ ਦੀ ਸੇਵਾ ਦੌਰਾਨ ਉਨ੍ਹਾਂ ਵਲੋਂ ਕੀਤੇ ਗਏ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਪਿ੍ੰਸੀਪਲ ਵਲੋਂ ਪਰਿਵਾਰਕ ਮੈਬਰਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਮੈਡਮ ਦੀ ਯਾਦ ਵਿਚ ਬੱਚਿਆਂ ਨੂੰ ਸਟੇਸ਼ਨਰੀ, ਬਾਲ ਪੈਨ, ਫਲ ਅਤੇ ਫਰੂਟੀਆਂ ਵੀ ਭੇਟ ਕੀਤੀਆਂ ਗਈਆਂ | ਇਸ ਮੌਕੇ ਸੁਖਵਿੰਦਰ ਕੌਰ ਅਧਿਆਪਕਾ, ਵੰਦਨਾ ਅੰਗਰੇਜ਼ੀ ਅਧਿਆਪਕਾ, ਨੀਲਮ ਗੋਇਲ ਅੰਗਰੇਜ਼ੀ ਅਧਿਆਪਕਾ, ਰਜਨੀ ਬਾਲਾ ਅਧਿਆਪਕਾ, ਗੁਰਜੀਤ ਸਾਇੰਸ ਮਾਸਟਰ, ਰੀਨਾ ਰਾਣੀ ਕੰਪਿਊਟਰ ਟੀਚਰ, ਦੀਪਿਕਾ ਅਧਿਆਪਕਾ, ਤਮੰਨਾ ਅਧਿਆਪਕਾ, ਹਰਮੇਸ਼ ਸਿੰਘ ਕੈਂਪਸ ਮੈਨੇਜਰ ਅਤੇ ਸਕੂਲੀ ਬੱਚੇ ਹਾਜ਼ਰ ਸਨ |