ਬੰਗਾ, 21 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਜੀਂਦੋਵਾਲ ਵਿਖੇ ਸਵ: ਦੀਦਾਰ ਸਿੰਘ ਤੇ ਸਵ: ਸ੍ਰੀਮਤੀ ਕਸ਼ਮੀਰ ਕੌਰ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਜਸਵੀਰ ਸਿੰਘ ਪੂੰਨੀ ਉਰਫ ਰਾਜਾ ਜੀਂਦੋਵਾਲੀਆਂ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ | ਇਸ ਕੈਂਪ ਦੌਰਾਨ ਡਾ. ਅਮਰਬੀਰ ਸਿੰਘ ਤੇ ਡਾ. ਰਵਿੰਦਰ ਕੌਰ ਦੀ ਟੀਮ ਨੇ ਲੋਕਾਂ ਦੀ ਮੁਫਤ ਸਿਹਤ ਜਾਂਚ ਕੀਤੀ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ | ਕੈਂਪ ਦੇ ਮੁੱਖ ਮਹਿਮਾਨ ਡਾ. ਸੁਖਰਾਜ ਪਾਲ ਸਿੰਘ ਜੋ ਪੇਟ ਦੇ ਰੋਗਾਂ ਦੇ ਮਾਹਿਰ ਹਨ ਹੋਰਾਂ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਵਿਸ਼ੇਸ਼ ਮਹਿਮਾਨ ਡੀ. ਐਸ. ਪੀ. ਪੰਕਜ ਸ਼ਰਮਾ ਨੇ ਸਨਮਾਨ ਦੀ ਰਸਮ ਅਦਾ ਕੀਤੀ | ਸਨਮਾਨਿਤ ਸ਼ਖ਼ਸੀਅਤਾਂ 'ਚ ਕਰਨ ਹਸਪਤਾਲ ਬੰਗਾ ਦੇ ਐਮ. ਡੀ. ਡਾ. ਬਖਸ਼ੀਸ਼ ਸਿੰਘ, ਮਨਜਿੰਦਰ ਸਿੰਘ ਬਲਾਕ ਪ੍ਰਧਾਨ ਬੰਗਾ, ਏ. ਐਸ. ਆਈ. ਨਿਰਪਾਲ ਸਿੰਘ ਚੌਕੀ ਇੰਚਾਰਜ, ਏ. ਐਸ. ਆਈ. ਨਾਇਬ ਕੋਰਟ ਕੁੰਦਨ ਲਾਲ, ਐਸ. ਐਚ. ਓ. ਵਰਿੰਦਰ ਕੁਮਾਰ, ਐਸ. ਐਚ. ਓ. ਸਦਰ ਥਾਣਾ ਬੰਗਾ ਸਤਨਾਮ ਸਿੰਘ, ਟ੍ਰੈਫਿਕ ਇੰਚਾਰਜ ਬੰਗਾ ਕੁੰਦਨ ਲਾਲ, ਸੇਵਾ ਮੁਕਤ ਐਸ. ਐਚ. ਓ. ਅਸ਼ੋਕ ਕੁਮਾਰ, ਸਬ ਇੰਸਪੈਕਟਰ ਰਸ਼ਪਾਲ ਸਿੰਘ, ਸਮਾਜ ਸੇਵੀ ਮਾ. ਜੋਗਿੰਦਰ ਸਿੰਘ ਸ਼ਾਮਿਲ ਸਨ | ਸਟੇਜ ਸੈਕਟਰੀ ਸਤਨਾਮ ਸੰਧੂ ਨੇ ਸੇਵਾ ਨਿਭਾਈ | ਸੇਵਾ ਸੁਸਾਇਟੀ ਬੰਗਾ ਵਲੋਂ ਸਮਾਜ ਸੇਵੀ ਸ਼ਖ਼ਸੀਅਤਾਂ ਤੇ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਇਹ ਮੈਡੀਕਲ ਕੈਂਪ ਸਫਲ ਰਿਹਾ | ਸੇਵਾ ਸੁਸਾਇਟੀ ਬੰਗਾ ਦੀ ਮੁੱਖ ਸਰਪ੍ਰਸਤ ਮੈਡਮ ਬਲਦੀਸ਼ ਕੌਰ, ਬੰਗਾ, ਸਤਨਾਮ ਸਿੰਘ ਖਟਕੜ ਪ੍ਰਧਾਨ, ਸੁਰਿੰਦਰ ਸਿੰਘ ਖਟਕੜ ਵਾਈਸ ਪ੍ਰਧਾਨ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਜਗਤਾਰ ਸਿੰਘ ਪ੍ਰਾਜੈਕਟ ਮੈਨੇਜਰ, ਅਵਤਾਰ ਸਿੰਘ ਸਿੱਧੂ ਵਾਇਸ ਪ੍ਰਾਜੈਕਟ ਮੈਨੇਜਰ, ਗੁਰਵਿੰਦਰਪਾਲ ਸਿੰਘ ਬੰਗਾ, ਰਾਜ ਕੁਮਾਰ ਖਾਨਖਾਨਾ ਸਲਾਹਕਾਰ, ਦੀਦਾਰ ਸਿੰਘ ਦੇ ਪਰਿਵਾਰਕ ਮੈਂਬਰਾਨ ਪਿ੍ਤਪਾਲ ਸਿੰਘ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |