ਘੁੰਮਣਾਂ, 21 ਮਈ (ਮਹਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਨੂੰ ਬੱਚਿਆਂ ਦੇ ਆਉਣ ਜਾਣ ਲਈ ਸਮਾਜ ਸੇਵਕ ਹੰਣਸ ਰਾਜ ਬੰਗਾ ਯੂ. ਕੇ. ਤੇ ਕਮਲਜੀਤ ਬੰਗਾ ਵਲੋਂ ਆਟੋ ਰਿਕਸ਼ਾ ਲਈ 50 ਹਜ਼ਾਰ ਰੁਪਏ ਮੈਡਮ ਇੰਦਰਜੀਤ ਕੌਰ ਸਕੂਲ ਇੰਚਾਰਜ ਨੂੰ ਭੇਟ ਕੀਤੇ | ਬੰਗਾ ਪਰਿਵਾਰ ਹਮੇਸ਼ਾ ਸਕੂਲ ਦੀ ਬਿਹਤਰੀ ਲਈ ਦਾਨ ਦਿੰਦਾ ਰਹਿੰਦਾ ਹੈ | ਮੈਡਮ ਇੰਦਰਜੀਤ ਕੌਰ ਨੇ ਬੰਗਾ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਮੈਡਮ ਜਸਵੀਰ ਕੌਰ, ਬਰਿੰਦਰ ਪਾਲ ਸਿੰਘ, ਰਮਨਦੀਪ ਸਿੰਘ, ਸੰਜੀਵ ਕੁਮਾਰ, ਸੁਰਿੰਦਰ ਪਾਲ, ਬਲਵਿੰਦਰ ਚੰਦ, ਸੁਮਨ ਭਾਰਗਵ, ਬਿਮਲਾ ਦੇਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਹੋਰ ਹਾਜ਼ਰ ਸਨ |