ਉਸਮਾਨਪੁਰ, 23 ਮਈ (ਸੰਦੀਪ ਮਝੂਰ)-ਪਿੰਡ ਸ਼ਾਹਪੁਰ ਪੱਟੀ ਵਿਖੇ ਪੰਜ ਪੀਰ ਗਿਆਰ੍ਹਵੀਂ ਵਾਲੀ ਸਰਕਾਰ ਦੇ ਦਰਬਾਰ 'ਤੇ 28ਵਾਂ ਸਾਲਾਨਾ ਜੋੜ ਮੇਲਾ ਸਮੂਹ ਸੰਗਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਦੇ ਨਾਲ ਸੂਫ਼ੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਚੇਅਰਮੈਨ ਅਤੇ ਦਰਬਾਰ ਦੇ ਸੇਵਾਦਾਰ ਬਾਬਾ ਬਲਦੇਵ ਸਿੰਘ ਸੈਣੀ ਦੀ ਅਗਵਾਈ ਹੇਠ ਕਰਵਾਇਆ | ਇਸ ਮੌਕੇ ਪਹਿਲੇ ਦਿਨ ਮਹਿੰਦੀ ਦੀ ਰਸਮ, ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਉਪਰੰਤ ਬੇੜੇ ਦੀ ਰਸਮ ਦੁਪਹਿਰ ਨੂੰ ਅਦਾ ਕੀਤੀ ਗਈ | ਸ਼ਾਮ ਨੂੰ ਚਾਦਰ ਦੀ ਰਸਮ ਦੇ ਨਾਲ ਚਿਰਾਗ਼ ਵੀ ਰੌਸ਼ਨ ਕੀਤੇ | ਰਾਤ ਨੂੰ ਪੰਜਾਬ ਦੇ ਮਸ਼ਹੂਰ ਕੱਵਾਲ ਪਾਰਟੀ ਵਲੋਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਉਪਰੰਤ ਕੁਲਵਿੰਦਰ ਬਾਵਾ ਤੇ ਸ਼ਿੰਗਾਰਾ ਰਾਮ ਮੈਂਟਲ ਵਲੋਂ ਧਾਰਮਿਕ ਡਰਾਮਾ ਪੇਸ਼ ਕੀਤਾ | ਇਸ ਮੌਕੇ ਪਦਮਸ੍ਰੀ ਰਾਜ ਗਾਇਕ ਹੰਸ ਰਾਜ ਹੰਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਮੇਲੇ ਦੀ ਵਧਾਈ ਦਿੱਤੀ | ਉਪਰੰਤ ਗਾਇਕੀ ਦੇ ਖੁੱਲ੍ਹੇ ਅਖਾੜੇ 'ਚ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਮਹੇਸ਼ ਸਾਜਨ ਵਲੋਂ 'ਗੱਦੀ ਵਾਲਿਆਂ ਬਜ਼ੁਰਗਾ ਵੇ' ਸਮੇਤ ਧਾਰਮਿਕ ਗੀਤਾਂ ਰਾਹੀਂ ਦਰਬਾਰ 'ਚ ਹਾਜ਼ਰੀ ਭਰੀ ਗਈ | ਇਸ ਮੌਕੇ ਗਾਇਕ ਰਾਜਨ ਮੱਟੂ ਵਲੋਂ 'ਮੇਰੀ ਰੱਖੀਉ ਲਾਜ ਲੱਜਪਾਲ ਤੇਰੇ ਹੱਥ ਡੋਰਾਂ' ਆਦਿ ਗਾ ਕੇ ਸੰਗਤਾਂ ਨੂੰ ਮਸਤੀ 'ਚ ਝੂਮਣ ਲੱਗਾ ਦਿੱਤਾ | ਇਸ ਤੋਂ ਇਲਾਵਾ ਰਜ਼ੀਆ ਖ਼ਾਨ ਊਨੇ ਵਾਲਿਆਂ, ਸਰੀਤਾ ਗਿੱਲ ਆਦਿ ਵਲੋਂ ਵੀ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਸਟੇਜ ਸੰਚਾਲਕ ਦੀ ਭੂਮਿਕਾ ਦੀਪਾ ਥੱਲਾ ਵਲੋਂ ਨਿਭਾਈ ਗਈ | ਇਸ ਮੌਕੇ ਮੁੱਖ ਮਹਿਮਾਨ ਪਦਮਸ੍ਰੀ ਰਾਜ ਗਾਇਕ ਹੰਸ ਰਾਜ ਹੰਸ ਤੇ ਬਾਬਾ ਮਦਨ ਸ਼ਾਹ, ਬਾਬਾ ਪੂਰਨ, ਬਾਬਾ ਕੁਲਵੀਰ ਸ਼ਾਹ, ਬਾਬਾ ਯੋਗਾ, ਬਾਬਾ ਮਦਨ ਰਾਣੀਪੁਰ, ਬਾਬਾ ਦਰਸ਼ਨ, ਆਦਿ ਫ਼ਕੀਰ, ਬੱਗਾ ਭਗਤ, ਲੱਡੂ ਭਗਤ, ਦਮਨਪ੍ਰੀਤ ਯੂ. ਐਸ. ਏ., ਹਰਵਿੰਦਰ ਫਰਾਂਸ, ਜੋਤੀ ਪੁਰਤਗਾਲ, ਰਿੰਕੂ ਇਟਲੀ ਬਾਗ਼, ਬੌਬੀ ਮਨੀਲਾ, ਤੀਰਥ ਸਿੰਘ, ਹਰਜਿੰਦਰ ਸਿੰਘ, ਦੀਪਕ ਕਪਲਿਸ਼, ਮਨਜੀਤ ਸੰਗਰ, ਸੋਢੀ ਸੰਗਰ, ਕਰਨੈਲ ਸਿੰਘ, ਲੱਕੀ ਜਰਮਨ ਬਾਗ਼, ਪਾਲਾ ਬਾਗ਼, ਹਰਪ੍ਰੀਤ ਮਨੀਲਾ, ਅਸ਼ੋਕ ਮਨੀਲਾ, ਮਨਜੀਤ ਸਿੰਘ ਇਟਲੀ, ਗੁਰਦੀਪ ਮਿਸਤਰੀ, ਬਲਦੇਵ ਹਲਵਾਈ, ਜੀਤੀ ਇਟਲੀ, ਗੋਲੂ ਸ਼ੇਖੂਪੂਰ, ਲਾਡੀ ਆਦਿ ਹਾਜ਼ਰ ਸਨ |