ਟੱਪਰੀਆਂ ਖੁਰਦ, 23 ਮਈ (ਬੂਥਗੜ੍ਹੀਆ)-ਸਵ: ਚੌਧਰੀ ਮੇਲਾ ਰਾਮ ਭੂੰਬਲਾ ਦੀ 18ਵੀਂ ਬਰਸੀ ਦੇ ਸੰਬੰਧ 'ਚ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲੇਵਾਲ ਕੰਢੀ ਵਿਖੇ ਸਮਾਗਮ ਕਰਵਾਇਆ | ਇਸ ਮੌਕੇ ਸਵ: ਚੌਧਰੀ ਮੇਲਾ ਰਾਮ ਭੂੰਬਲਾ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਵਿਚ 236 ਦੇ ਕਰੀਬ ਪ੍ਰਾਇਮਰੀ ਸਕੂਲ ਤੇ ਸੈਕੰਡਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਵਰਦੀਆਂ, ਬੂਟ, ਸਟੇਸ਼ਨਰੀ ਦਿੱਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਪਲਾਂਨਿੰਗ ਬੋਰਡ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ, 'ਆਪ' ਆਗੂ ਅਸ਼ੋਕ ਕਟਾਰੀਆ, ਸਾਬਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ, ਬਿਕਰਮ ਸਿੰਘ ਮਾਣਕੂ, ਜੀ. ਐਮ. ਕੈਮੀਕਲ ਮਹਿੰਦਰਪਾਲ ਬਜਾੜ ਝੰਡੂਪੁਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਿੱਦਿਅਕ ਢਾਂਚਾ ਸਵ: ਚੌ ਮੇਲਾ ਰਾਮ ਭੂੰਬਲਾ ਦੇ ਪਰਿਵਾਰ ਵਰਗੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਸਦਕਾ ਬੁਲੰਦੀਆਂ ਨੂੰ ਛੂਹ ਰਿਹਾ ਹੈ | ਆਗੂਆਂ ਨੇ ਕਿਹਾ ਚੌਧਰੀ ਮੇਲਾ ਰਾਮ ਵਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਵਲੋਂ ਦਿੱਤੇ ਚੰਗੇ ਸੰਸਕਾਰ ਅੱਜ ਸਮਾਜ ਵਿਚ ਆਪਣੀ ਪਹਿਚਾਣ ਨੂੰ ਕਾਇਮ ਕਰ ਰਹੇ ਹਨ, ਜਿਸ ਦੇ ਕਾਰਨ ਚੌ. ਮੇਲਾ ਰਾਮ ਭੂੰਬਲਾ ਦਾ ਪੂਰੇ ਪੰਜਾਬ ਭਰ ਦੇ ਵਿਚ ਵੱਡਾ ਨਾਂਅ ਹੈ | ਇਸ ਮੌਕੇ ਸਕੂਲ ਦੇ ਮੁਖੀ ਪਿ੍ੰਸੀਪਲ ਪਰਮਿੰਦਰ ਭਾਟੀਆ ਵਲੋਂ ਚੌ. ਮੇਲਾ ਰਾਮ ਭੂੰਬਲਾ ਦੇ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਸਕੂਲ ਸਟਾਫ ਵਲੋਂ ਬਾਬੂ ਮੇਲਾ ਰਾਮ ਭੂੰਬਲਾ ਦੇ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ | ਇਸ ਮੌਕੇ ਸਵ: ਚੌਧਰੀ ਮੇਲਾ ਰਾਮ ਭੂੰਬਲਾ ਦੇ ਸਪੁੱਤਰ ਬਾਬੂ ਸਤਪਾਲ ਭੂੰਬਲਾ ਵਲੋਂ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਸਮੂਹ ਮਿੱਤਰ ਸੱਜਣਾਂ ਤੇ ਰਿਸ਼ਤੇਦਾਰਾਂ ਦਾ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮਾਸਟਰ ਰਾਕੇਸ਼ ਕੁਮਾਰ ਭੂੰਬਲਾ ਬੂਥਗੜ੍ਹ ਵਲੋਂ ਤਨਦੇਹੀ ਨਾਲ ਨਿਭਾਈ ਗਈ | ਇਸ ਮੌਕੇ ਡਾ. ਹੇਮ ਰਾਜ ਭੂੰਬਲਾ, ਉਂਕਾਰ ਭੂੰਬਲਾ, ਸੱਤਪਾਲ ਭੂੰਬਲਾ, ਸੁਰਿੰਦਰ ਭੂੰਬਲਾ, ਸੁਰੇਸ਼ ਭੂੰਬਲਾ, ਰਾਜੀਵ ਭੂੰਬਲਾ, ਮਾਨਵ ਭੂੰਬਲਾ, ਲਲਿਤ ਭੂੰਬਲਾ, ਰਾਘਵ ਭੂੰਬਲਾ, ਵਾਸਦੇਵ ਭੂੰਬਲਾ, ਗੁਰਦਾਸ ਭੂੰਬਲਾ, ਮਦਨ ਲਾਲ ਚੇਚੀ, ਸਰਪੰਚ ਰਾਮ ਸਰੂਪ ਭੂੰਬਲਾ, ਬਿਸ਼ੰਬਰ ਦਾਸ ਭੂੰਬਲਾ, ਮਾਸਟਰ ਰਾਕੇਸ਼ ਕੁਮਾਰ, ਥਾਣਾ ਮੁਖੀ ਸਿਟੀ ਬਲਾਚੌਰ ਕਮਲ ਤਨੇਜਾ, ਸਾਬਕਾ ਮੁੱਖ ਅਧਿਆਪਕ ਵਿਜੇ ਕੁਮਾਰ, ਸਾਬਕਾ ਮੁੱਖ ਅਧਿਆਪਕ ਰਘਵੀਰ ਕਟਾਰੀਆ, ਡਾ. ਧਰਮਵੀਰ, ਸਾਬਕਾ ਸਰਪੰਚ ਦਰਸ਼ਨ ਲਾਲ, ਪਵਨ ਰੀਠੂ ਕਰੀਮਪੁਰ, ਸਾਬਕਾ ਸਰਪੰਚ ਹਰਮੇਸ਼ ਲਾਲ ਕਟਵਾਰਾ, ਕਾਲਾ ਪ੍ਰਧਾਨ, ਬਲਬੀਰ ਬੂਥਗੜ੍ਹ, ਓਮ ਪ੍ਰਕਾਸ਼ ਭੂੰਬਲਾ, ਬਲਬੀਰ ਪੰਜਾਬ ਪੁਲਿਸ, ਸੇਠੀ ਭੂੰਬਲਾ ਆਦਿ ਸਮੂਹ ਸਟਾਫ਼ ਮੈਂਬਰ ਤੇ ਪਿੰਡ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਤੋਂ ਪਿੰਡ ਵਾਸੀ ਤੇ ਬੱਚਿਆਂ ਦੇ ਮਾਤਾ-ਪਿਤਾ ਬਰਸੀ ਸਮਾਗਮ ਦੇ ਮੌਕੇ ਹਾਜ਼ਰ ਸਨ |