ਨਵਾਂਸ਼ਹਿਰ, 23 ਮਈ (ਜਸਬੀਰ ਸਿੰਘ ਨੂਰਪੁਰ)-ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਤੂਰ ਛੋਕਰਾਂ ਤੇ ਜੋਬਨਪ੍ਰੀਤ ਸਿੰਘ ਭੰਗਲ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 8ਵੀਂ, 10ਵੀਂ, 12ਵੀਂ ਜਮਾਤਾਂ ਦੇ ਮੈਰਿਟ 'ਚ ਆਏ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਪਿ੍ੰਸੀਪਲ ਸਰਬਜੀਤ ਸਿੰਘ ਦੀ ਅਗਵਾਈ ਹੇਠ ਹਰੇਕ ਵਿਦਿਆਰਥੀ ਨੂੰ ਮੋਮੈਂਟੋ, ਤਗਮੇ, ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸਰਪ੍ਰਸਤ ਸੁਖਵਿੰਦਰ ਸਿੰਘ ਤੂਰ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਕਿਸੇ ਵੀ ਜ਼ਰੂਰਤਮੰਦ ਹੁਸ਼ਿਆਰ ਵਿਦਿਆਰਥੀ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ | ਇਨ੍ਹਾਂ ਬੱਚਿਆਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ ਤੇ ਇਨ੍ਹਾਂ ਸਾਰੇ ਪੁਰਾਣੇ ਤੇ ਨਵੇਂ ਬੱਚਿਆਂ ਦਾ ਨਾਂਅ ਗੁਪਤ ਰੱਖਿਆ ਜਾਂਦਾ ਹੈ | ਸਮਾਗਮ ਵਿਚ ਵਿਦਿਆਰਥੀਆਂ ਦੇ ਕਰੀਅਰ ਕਾਊਾਸਲਿੰਗ ਸੰਬੰਧੀ ਸੰਬੋਧਨ ਕਰਦੇ ਹੋਏ ਪਿ੍ੰਸੀਪਲ ਸਰਬਜੀਤ ਸਿੰਘ, ਸਾਬਕਾ ਪਿ੍ੰਸੀਪਲ ਅਸ਼ੋਕ ਕੁਮਾਰ, ਸਾਬਕਾ ਲੈਕਚਰਾਰ ਸੁਰਜੀਤ ਸਿੰਘ, ਪ੍ਰਧਾਨ ਜੋਬਨਪ੍ਰੀਤ ਸਿੰਘ ਭੰਗਲ, ਪਰਮਿੰਦਰਪਾਲ ਸਿੰਘ ਬਕਸ਼ੀ ਜਨਰਲ ਸਕੱਤਰ, ਯੋਗੇਸ਼ ਮਲਹੋਤਰਾ ਬਲਾਚੌਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਸਰਪ੍ਰਸਤ ਸੁਖਵਿੰਦਰ ਸਿੰਘ ਤੂਰ ਅਤੇ ਮੈਡਮ ਗੁਰਪ੍ਰੀਤ ਕੌਰ ਥਿਆੜਾ ਡਿਪਾਰਟਮੈਂਟ ਮੁਖੀ ਐੱਮ. ਡੀ. ਟਰਾਂਸਫਿਊਜ਼ਨ ਮੈਡੀਸਨ ਸੀ. ਐੱਮ. ਸੀ. ਲੁਧਿਆਣਾ ਨੇ ਕਿਹਾ ਕਿ ਸਮਾਜ ਨੂੰ ਸਿਰਜਣ ਦੀ ਬਹੁਤ ਵੱਡੀ ਜਿੰਮੇਵਾਰੀ ਅਧਿਆਪਕਾਂ ਦੇ ਸਿਰ ਹੈ, ਉਸ ਤੋਂ ਵੱਡੀ ਜਿੰਮੇਵਾਰੀ ਬੱਚਿਆਂ ਦੀ ਹੈ ਕਿ ਅਧਿਆਪਕ ਵਲੋਂ ਦਿੱਤੀ ਸਿੱਖਿਆ ਨੂੰ ਗ੍ਰਹਿਣ ਕਰਨਾ | ਇਸ ਮੌਕੇ ਸਰਪ੍ਰਸਤ ਸੁਖਵਿੰਦਰ ਸਿੰਘ ਤੂਰ, ਜੋਵਨਪ੍ਰੀਤ ਸਿੰਘ ਭੰਗਲ ਪ੍ਰਧਾਨ, ਪਰਮਿੰਦਰਪਾਲ ਸਿੰਘ ਬਕਸ਼ੀ ਜਨਰਲ ਸਕੱਤਰ, ਐਡਵੋਕੇਟ ਲਰਿੰਦਰ ਸਿੰਘ ਬੈਂਸ ਸੀਨੀਅਰ ਮੀਤ ਪ੍ਰਧਾਨ, ਗੁਲਸ਼ਨ ਕੁਮਾਰ ਬੰਗਾ ਮੀਤ ਪ੍ਰਧਾਨ, ਹਰਮਨਪ੍ਰੀਤ ਕੌਰ ਬਕਸ਼ੀ ਸਲਾਹਕਾਰ, ਮਨਜਿੰਦਰ ਸਿੰਘ ਬੰਗਾ, ਅਸ਼ੋਕ ਕੁਮਾਰ ਰਿਟਾਇਰਡ ਪਿ੍ੰਸੀਪਲ, ਮੈਡਮ ਗੁਰਪ੍ਰੀਤ ਕੌਰ ਥਿਆੜਾ, ਪਿ੍ੰਸੀਪਲ ਸਰਬਜੀਤ ਸਿੰਘ, ਸੁਖਜਿੰਦਰ ਸਿੰਘ ਭੰਗਲ, ਮਹਿੰਦਰ ਸਿੰਘ ਤੂਰ, ਹਰਬੰਸ ਲਾਲ ਰਾਹੋਂ ਆਦਿ ਹਾਜ਼ਰ ਸਨ | ਸਟੇਜ ਸੰਚਾਲਨ ਦੀ ਭੂਮਿਕਾ ਲੈਕਚਰਾਰ ਮੈਥ ਸੁਸ਼ਮਾ ਰਾਣੀ ਵਲੋਂ ਬਾਖੂਬੀ ਨਿਭਾਈ |