29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਿਸਤ ਦੁਆਬ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Ad Position 21
No active advertisement
ਅਜੀਤ ਡੈਸਕ 24-05-2026
ਬਲਾਚੌਰ, 23 ਮਈ (ਨਰੇਸ਼ ਧੌਲ)-ਬਲਾਚੌਰ ਬਾਈਪਾਸ ਕੰਗਣਾ ਪੁਲ ਸਥਿਤ ਬਿਸਤ ਦੁਆਬ ਨਹਿਰ 'ਚੋਂ ਸਨਿਚਰਵਾਰ ਦੀ ਸਵੇਰੇ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਹੋਇਆਂ ਐਸ. ਐਚ. ਓ. ਥਾਣਾ ਸਿਟੀ ਬਲਾਚੌਰ ਕਮਲ ਤਨੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਲਾਚੌਰ ਕੰਗਣਾ ਪੁਲ ਸਥਿਤ ਬਿਸਤ ਦੁਆਬ ਨਹਿਰ ਵਿਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਦਿਖਾਈ ਦੇ ਰਹੀ ਹੈ | ਜਿਸ 'ਤੇ ਉਨ੍ਹਾਂ ਵਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ | ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਹਿਚਾਣ ਨਾ ਹੋਣ ਕਰਕੇ ਅਗਲੇ 72 ਘੰਟੇ ਲਈ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਸਥਿਤ ਮੋਰਚਰੀ ਵਿਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਬੰਦਲੀ ਸ਼ੇਰ ਮਹਾਰਾਜ ਆਸਰੋਂ ਦਾ ਸਾਲਾਨਾ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ 8ਵੀਂ, 10ਵੀਂ, 12ਵੀਂ ਦੇ ਜ਼ਿਲ੍ਹੇ 'ਚੋਂ ਮੈਰਿਟ 'ਚ ਆਏ ਬੱਚੇ ਸਨਮਾਨਿਤ
Ad Position 24