29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਲਾਇਨਜ਼ ਕਲੱਬ ਬੰਗਾ ਨਿਸਚੇ ਵਲੋਂ ਸਿਵਲ ਹਸਪਤਾਲ ਬੰਗਾ ਵਿਖੇ ਖੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 24-05-2026
ਬੰਗਾ, 23 ਮਈ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਨਿਸ਼ਚੇ ਵਲੋਂ ਪ੍ਰਧਾਨ ਲਾਇਨ ਜਸਪਾਲ ਸਿੰਘ ਗਿੱਦਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਖੂਨਦਾਨ ਕੈਂਪ ਲਗਾਇਆ | ਇਸ ਮੌਕੇ ਲਾਇਨ ਜ਼ਿਲ੍ਹਾ 321-ਡੀ ਦੇ ਡਿਪਟੀ ਗਵਰਨਰ ਲਾਇਨ ਤਰਲੋਚਨ ਸਿੰਘ ਵਿਰਦੀ ਨੇ ਮੁੱਖ ਮਹਿਮਾਨ ਤੇ ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਨ ਖੰਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਿਪਟੀ ਗਵਰਨਰ ਲਾਇਨ ਤਰਲੋਚਨ ਸਿੰਘ ਵਿਰਦੀ ਨੇ ਲਾਇਨਜ਼ ਕਲੱਬ ਬੰਗਾ ਨਿਸ਼ਚੇ ਵਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਉਨ੍ਹਾਂ ਕਿਹਾ ਕਿ ਜਦੋਂ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਉਸ ਸਮੇਂ ਖੂਨਦਾਨੀ ਹੀ ਉਸ ਲਈ ਜੀਵਨਦਾਤਾ ਸਾਬਤ ਹੁੰਦੇ ਹਨ | ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਕਲੱਬ ਦੇ ਵਾਈਸ ਪ੍ਰਧਾਨ ਲਾਇਨ ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਬੰਗਾ ਨਿਸ਼ਚੇ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਸਮਾਜ ਸੇਵਾ ਦੇ ਵੱਡੇ ਪ੍ਰਾਜੈਕਟ ਲਗਾਤਾਰ ਕੀਤੇ ਜਾਂਦੇ ਰਹਿਣਗੇ | ਇਸ ਮੌਕੇ ਗੁਲਸ਼ਨ ਕੁਮਾਰ, ਧਰਮਵੀਰ ਪਾਲ, ਤਜਿੰਦਰ ਕੁਮਾਰ ਗਿੰਨੀ, ਨਵਕਾਤ ਭਰੋਮਜਾਰਾ ਅਤੇ ਬਲਬੀਰ ਸਿੰਘ ਰਾਏ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਤੱਕ ਹੱਲ ਨਹੀਂ ਨਿਕਲਦਾ ਤਾਂ ਲਾਵਾਂਗੇ ਪੱਕਾ ਧਰਨਾ ਅਗਲੀ ਖ਼ਬਰ ਸੰਮਤੀ ਬਹਿਰਾਮ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਲਈ ਚੇਅਰਮੈਨ ਸਤਿੰਦਰ ਕੌਰ ਨੂੰ ਦਿੱਤਾ ਮੈਮੋਰੰਡਮ
Ad Position 24