ਕਾਠਗੜ੍ਹ, 23 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਚਾਹਲਾਂ ਦੇ ਰੋਜ਼ਾ ਪੰਜ ਪੀਰ ਦਰਬਾਰ 'ਤੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਕਰਾਇਆ | ਇਹ ਮੇਲਾ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ | ਇਹ ਮੇਲਾ ਹਰ ਸਾਲ ਦੀ ਤਰ੍ਹਾਂ ਜੇਠ ਦੇ ਜੇਠੇ ਵੀਰਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ | ਇਹ 40ਵਾਂ ਵਿਸ਼ਾਲ ਜੋੜ ਮੇਲਾ ਗ੍ਰਾਮ ਪੰਚਾਇਤ ਚਾਹਲਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ | ਪੀਰਾਂ ਦੇ ਦਰਬਾਰ 'ਤੇ ਪਹਿਲਾਂ ਚਾਦਰ ਚੜ੍ਹਾਉਣ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਡੇਰਾ ਟਿੱਬੀ ਸਾਹਿਬ ਦੇ ਗੱਦੀ ਨਸ਼ੀਨ ਬਾਬਾ ਸਖੀ ਰਾਮ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਰਾਤ ਨੂੰ ਦੋਆਬਾ ਇਲਾਕੇ ਦੀ ਪ੍ਰਸਿੱਧ ਭਜਨ ਮੰਡਲੀ ਪੰਮਾ ਗਰੁੱਪ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਣ ਕਰਕੇ ਆਇਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਕਮੇਟੀ ਦੇ ਨਾਲ ਮਿਲ ਕੇ ਆਏ ਮੁੱਖ ਮਹਿਮਾਨ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਆਇਆਂ ਸੰਗਤਾਂ ਦਾ ਪਿੰਡ ਦੀ ਪੰਚਾਇਤ ਨੇ ਧੰਨਵਾਦ ਕੀਤਾ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ | ਇਸ ਮੌਕੇ ਜਸਵੀਰ ਸਿੰਘ ਘੁੰਮਣ ਸਰਪੰਚ, ਕੁਲਵੰਤ ਸਿੰਘ, ਪ੍ਰੀਤਮ ਚੰਦ , ਰਾਜਪਾਲ, ਕਸ਼ਮੀਰ ਚੰਦ, ਦੇਵ ਰਾਜ, ਬਹਾਦਰ ਚੰਦ, ਨਰੰਜਨ ਦਾਸ, ਬਲਵੀਰ ਚੰਦ, ਮਲਕੀਤ ਰਾਮ, ਰਾਮਪਾਲ ਪੰਚ, ਫਕੀਰ ਚੰਦ, ਕਸ਼ਮੀਰ ਚੰਦ, ਕੇਵਲ ਰਾਮ ਤੇ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |