ਨਵਾਂਸ਼ਹਿਰ, 24 ਮਈ (ਜਸਬੀਰ ਸਿੰਘ ਨੂਰਪੁਰ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੀ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਕਨਵੈੱਨਸ਼ਨ ਵਿਚ ਪਾਸ ਕੀਤੇ ਐਲਾਨਨਾਮੇ ਅਨੁਸਾਰ ਪੰਜਾਬ ਵਿਚ ਨਗਰ ਨਿਗਮ, ਨਗਰ ਪਾਲਿਕਾ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਤਹਿਤ ਨਵਾਂਸ਼ਹਿਰ ਦੇ ਬੱਸ ਅੱਡੇ ਵਿਖੇ ਕੁਲਦੀਪ ਸਿੰਘ ਦੌੜਕਾ, ਕੁਲਵਿੰਦਰ ਸਿੰਘ ਅਟਵਾਲ, ਜੀਤ ਲਾਲ ਗੋਹਲੜੋਂ, ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਰੋਸ ਰੈਲੀ ਉਪਰੰਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਮੋਟਰਸਾਈਕਲ ਮਾਰਚ ਕੀਤਾ ਗਿਆ | ਰੋਸ ਪ੍ਰਦਰਸ਼ਨ ਸਮੇਂ ਸ਼ਹਿਰ ਦੇ ਵਾਰਡਾਂ ਵਿਚ ਕੀਤੇ ਵੱਖ-ਵੱਖ ਪੜਾਵਾਂ 'ਤੇ ਸੋਮ ਲਾਲ, ਵਿਜੇ ਕੁਮਾਰ, ਕਰਨੈਲ ਸਿੰਘ ਰਾਹੋਂ, ਅਸ਼ਵਨੀ ਕੁਮਾਰ, ਦਸੌਂਦਾ ਸਿੰਘ, ਮਦਨ ਲਾਲ, ਅਮਰੀਕ ਸਿੰਘ, ਰਾਮ ਆਸਰਾ, ਰਵਿੰਦਰ ਕੁਮਾਰ ਭਾਸਕਰ, ਭਲਵਿੰਦਰ ਪਾਲ, ਦੇਸ ਰਾਜ ਚੌਹਾਨ, ਰੇਸ਼ਮ ਲਾਲ, ਸਤਪਾਲ ਸਲੋਹ, ਨਰੰਜਣ ਸਿੰਘ, ਪਿ੍. ਧਰਮ ਪਾਲ, ਕਮਲਦੇਵ, ਅਸ਼ੋਕ ਕੁਮਾਰ, ਸ਼ੰਭੂ, ਪਿਆਰਾ ਸਿੰਘ, ਸੋਹਣ ਸਿੰਘ, ਤਲਵਿੰਦਰ ਸਿੰਘ, ਸੁਰਿੰਦਰ ਪਾਲ, ਸੁੱਖ ਰਾਮ, ਗੁਰਸ਼ਰਨ ਪਾਲ, ਗੁਰਮੁੱਖ ਸਿੰਘ, ਕੁਲਦੀਪ ਸਿੰਘ ਆਦਿ ਨੇ ਸੰਬੋਧਨ ਕਰਦਿਆਂ | ਨਗਰ ਨਿਵਾਸੀਆਂ ਨੂੰ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦਿੱਤਾ | ਰੋਸ ਮਾਰਚ 'ਚ ਸਤਨਾਮ ਸਿੰਘ ਸੁੱਜੋਂ, ਜੋਗਾ ਸਿੰਘ, ਵਿਜੈ ਕੁਮਾਰ, ਸੀਬੂ ਰਾਮ, ਅਜੀਤ ਸਿੰਘ, ਧੰਨਾ ਰਾਮ, ਸੁਰਜੀਤ, ਤਰਸੇਮ ਸਿੰਘ, ਗਿਆਨ ਚੰਦ, ਇੰਦਰਜੀਤ ਸੋਢੀ, ਅਮਰੀਕ ਸਿੰਘ ਜੇ. ਈ., ਪਰਮਜੀਤ, ਰਾਮ ਲੁਭਾਇਆ, ਤਰਸੇਮ ਸਿੰਘ, ਹਰੀਸ਼ ਕੁਮਾਰ, ਹਰਦਿਆਲ ਸਿੰਘ, ਗੁਰਦਿਆਲ ਸਿੰਘ, ਦੇਸ ਰਾਜ ਬੱਜੋਂ, ਬਿਕਰਮਜੀਤ ਸਿੰਘ, ਸੁੱਚਾ ਸਿੰਘ, ਅਸ਼ੋਕ ਕੁਮਾਰ, ਮਦਨ ਲਾਲ, ਸਰਬ ਦਿਆਲ ਐਸ.ਡੀ.ਓ, ਹਰਦਿਆਲ ਸਿੰਘ, ਅਵਤਾਰ ਸਿੰਘ, ਜੀਵਨ ਦਾਸ, ਸੁੱਚਾ ਰਾਮ, ਹਰਭਜਨ ਸਿੰਘ ਮਝੂਰ, ਹਰਮੇਸ਼ ਲਾਲ, ਦੀਦਾਰ ਸਿੰਘ, ਐਚ. ਐਸ. ਭਾਵੜਾ, ਸੁਰਜੀਤ ਰਾਮ, ਸੁਰਿੰਦਰ ਕੁਮਾਰ, ਜਸਵੰਤ, ਓਮ ਪ੍ਰਕਾਸ਼, ਗੁਲਸ਼ਨ ਕੁਮਾਰ, ਹਰਜਿੰਦਰ ਸਿੰਘ, ਸੋਮ ਲਾਲ ਤੱਕਲਾ, ਮਦਨ ਲਾਲ ਆਦਿ ਹਾਜ਼ਰ ਸਨ |
ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਨਵਾਂਸ਼ਹਿਰ 'ਚ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਮੋਟਰਸਾਈਕਲ ਮਾਰਚ
ਅਜੀਤ ਡੈਸਕ
25-05-2026