27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ਼ਹਿਰ ਵਾਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਨ ਵੋਟ ਦਾ ਇਸਤੇਮਾਲ, ਰਾਹੋਂ ਰੋਡ ਤੇ ਬੰਗਾ ਰੋਡ 'ਤੇ ਲੱਗੇ ਗੰਦਗੀ ਦੇ ਢੇਰਾਂ ਧਾਰਿਆ ਡੰਪ ਦਾ ਰੂਪ

Ad Position 21
No active advertisement
ਅਜੀਤ ਡੈਸਕ 25-05-2026

ਨਵਾਂਸ਼ਹਿਰ, 24 ਮਈ (ਦੀਦਾਰ ਸਿੰਘ ਸ਼ੇਤਰਾ)-ਵਿਕਾਸ ਨਗਰ ਸੇਵਾ ਸੁਸਾਇਟੀ ਤੇ ਮਾਡਲ ਟਾਊਨ ਵੈਲਫੇਅਰ ਸੁਸਾਇਟੀ ਨਵਾਂਸ਼ਹਿਰ ਨੇ ਨਗਰ ਕੌਂਸਲ ਦੀਆਂ 26 ਮਈ ਨੂੰ ਪੈ ਰਹੀਆਂ ਵੋਟਾਂ ਦੇ ਸੰਬੰਧ ਵਿਚ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਅਤੇ ਆਪਣੇ ਮੁਹੱਲੇ ਦੀਆਂ ਲੋੜਾਂ, ਸਮੱਸਿਆਵਾਂ ਦੇ ਹੱਲ ਕਰਨ ਲਈ ਯੋਗ ਪੜ੍ਹੇ ਲਿਖੇ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਉਮੀਦਵਾਰ ਨੂੰ ਹੀ ਵੋਟ ਪਾਉਣ | ਪੈਸੇ ਤੇ ਸ਼ਰਾਬ ਦੇ ਲਾਲਚ ਅਤੇ ਮੋਹ ਮੁਲਾਹਜ਼ੇ ਨੂੰ ਪਿਛਾਂਹ ਸੁੱਟ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ | ਪਿਛਲੇ ਪੰਜ ਸਾਲ ਤੋਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਇਨ੍ਹਾਂ ਮੁਹੱਲਿਆਂ ਦੇ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਦੋਂ ਵਾਰਡ ਨੰਬਰ ਸੱਤ ਦੇ ਵੋਟਰ ਆਪਣੇ ਪੋਲਿੰਗ ਬੂਥ ਸਰਕਾਰੀ ਪ੍ਰਾਇਮਰੀ ਸਕੂਲ ਸਲੋਹ ਵਿਖੇ ਵੋਟ ਪਾਉਣ ਜਾਣਗੇ ਤਾਂ ਉਹ ਫੱਟੀ ਬਸਤਾ ਚੌਕ ਤੋਂ ਲੈ ਕੇ ਸਲੋਹ ਤੱਕ ਥਾਂ-ਥਾਂ ਟੋਇਆਂ ਦਾ ਰੂਪ ਧਾਰੀ ਟੁੱਟੀ ਸੜਕ, ਸਰਕਾਰੀ ਸਕੂਲ ਅੱਗੇ ਸੀਵਰੇਜ ਦਾ ਓਵਰ ਫਲੋਅ ਹੋ ਕੇ ਖੜ੍ਹਾ ਗੰਦਾ ਪਾਣੀ, ਉਥੋਂ ਆਉਂਦੀ ਬੋਅ ਅਤੇ ਆਪਣੇ ਘਰਾਂ ਤੋਂ ਸਕੂਲ ਤੱਕ ਟੁੱਟੀ ਹੋਈ ਸੜਕ ਦੁਆਲੇ ਥਾਂ-ਥਾਂ ਲੱਗੇ ਕੂੜੇ, ਗੰਦਗੀ ਦੇ ਢੇਰ ਉਨ੍ਹਾਂ ਦਾ ਸਵਾਗਤ ਕਰਨਗੇ | ਵਿਕਾਸ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਰੇਸ਼ਮ ਸਿੰਘ ਖਾਲਸਾ ਤੇ ਮਾਡਲ ਟਾਊਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਰਮਾ ਨੇ ਮੰਗ ਕੀਤੀ ਹੈ ਕਿ 26 ਮਈ ਵੋਟਾਂ ਵਾਲੇ ਦਿਨ ਤੋਂ ਪਹਿਲਾਂ-ਪਹਿਲਾਂ ਇਹਨਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ | ਆਰ. ਕੇ. ਆਰੀਆ ਕਾਲਜ, ਡੀ. ਏ. ਐਨ. ਕਾਲਜ ਆਫ਼ ਐਜੂਕੇਸ਼ਨ ਨਵਾਂਸ਼ਹਿਰ ਤੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਚਕਾਰ ਲਗਪਗ ਪੰਜਾਹ ਗਜ਼ ਖ਼ੇਤਰ ਵਿਚ ਲੱਗੇ ਹੋਏ ਗੰਦਗੀ ਦੇ ਢੇਰਾਂ ਨੇ ਡੰਪ ਦਾ ਰੂਪ ਧਾਰ ਰੱਖਿਆ ਹੋਇਆ ਹੈ | ਕਾਲਜ ਦੇ ਗੇਟ ਸਾਹਮਣੇ ਲੀਕ ਹੁੰਦੇ ਸੀਵਰੇਜ ਨੇ ਬਿਨਾ ਬਰਸਾਤ ਹੀ ਖੜ੍ਹੇ ਪਾਣੀ ਤੇ ਸ਼ਹਿਰ ਦੇ ਦੂਜੇ ਮੁਹੱਲਿਆਂ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ, ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਲਾਗੇ ਕੂੜੇ ਗੰਦਗੀ ਦਾ ਲੱਗਿਆ ਲੰਬੇ ਸਮੇਂ ਤੋਂ ਢੇਰ ਨਗਰ ਕੌਂਸਲ ਦੀ ਹੋਂਦ ਸਬੰਧੀ ਸਵਾਲ ਖੜ੍ਹੇ ਕਰ ਰਹੇ ਹਨ, ਕਿ ਸ਼ਹਿਰ ਵਿੱਚ ਨਗਰ ਕੌਂਸਲ ਦਫ਼ਤਰ ਹੈ ਵੀ ਕਿ ਨਹੀਂ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਨਵਾਂਸ਼ਹਿਰ 'ਚ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਦੋਂ ਕਰਵਾਏਗੀ ਸਰਕਾਰ
Ad Position 24