ਸੜੋਆ, 24 ਮਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਤੇ ਪੰਚਾਇਤੀ ਵਿਭਾਗ ਵਲੋਂ ਪਿੰਡਾਂ ਦੀਆਂ ਸ਼ਮਲਾਟਾਂ ਜਾਂ ਦੇਹ ਸ਼ਾਮਲਾਟਾਂ ਦੀ ਨਿਸ਼ਾਨਦੇਹੀ ਕਰਾਉਣ ਲਈ ਪੰਚਾਇਤਾਂ ਨੂੰ ਤਹਿਸੀਲਾਂ ਦੇ ਗੇੜਿਆਂ ਨੇ ਘੁੰਮਣ ਘੇਰੀਆਂ 'ਚ ਪਾ ਕੇ ਰੱਖਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਅਧੀਨ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਖੇਡ ਸਟੇਡੀਅਮ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਇਸ ਤਹਿਤ ਪਿੰਡ ਸਹੂੰਗੜਾ ਦੀ ਗ੍ਰਾਮ ਪੰਚਾਇਤ ਵਲੋਂ 21-09-2025 ਨੂੰ ਪਿੰਡ ਦੀ ਸਮੁੱਚੀ ਪੰਚਾਇਤ ਵਲੋਂ ਵੱਖ-ਵੱਖ ਖਸਰਾ ਨੰਬਰਾਂ 1252 ਤੋਂ ਲੈ ਕੇ 1259 ਤੱਕ ਨੰਬਰਾਂ ਦੀ ਨਿਸ਼ਾਨਦੇਹੀ ਕਰਾਉਣ ਲਈ ਮਤਾ ਪਇਆ ਸੀ | ਜਿਸ 'ਤੇ ਅੱਠ ਮਹੀਨੇ ਬੀਤ ਜਾਣ ਮਗਰੋਂ ਵੀ ਸਬੰਧਤ ਵਿਭਾਗ ਨੇ ਨਿਸ਼ਾਨਦੇਹੀ ਕਰਾਉਣ ਲਈ ਵੀ ਦਿਲਚਸਪੀ ਨਹੀਂ ਦਿਖਾਈ ਗਈ | ਸਮੁੱਚੀ ਪੰਚਾਇਤ ਦਾ ਕਹਿਣਾ ਹੈ ਕਿ ਅਸੀ ਬੱਚਿਆਂ ਦੇ ਖੇਡਣ ਲਈ ਗਰਾਊਾਡ ਬਣਾਉਣਾ ਚਾਹੁੰਦੇ ਹਾਂ ਤੇ ਮਹਿਕਮੇ ਵਲੋਂ ਗਰਾਊਾਡ ਬਣਾਉਣ ਲਈ ਇੱਟਾਂ ਵੀ ਸੁਟਾਈਆਂ ਗਈਆਂ ਹਨ | ਗਰਾਊਾਡ ਬਣਾਉਣ ਲਈ ਜਿੰਨੀ ਥਾਂ ਚਾਹੀਦੀ ਹੈ ਉਹ ਥਾਂ ਘੱਟ ਹੋਣ ਕਰਕੇ ਗਰਾਊਾਡ ਦਾ ਕੰਮ ਰੁੱਕ ਗਿਆ ਹੈ | ਵੈਸੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਦੇਹ ਸ਼ਾਮਲਾਟਾਂ ਵੀ ਪੰਚਾਇਤਾਂ ਦੇ ਨਾਂਅ ਤਬਦੀਲ ਕਰਾਉਣੀਆਂ ਚਾਹੀਦੀਆਂ ਹਨ ਕਿਉਂਕਿ ਦੇਹ ਸ਼ਾਮਲਾਟ 'ਤੇ ਹਰ ਕੋਈ ਆਪਣਾ ਹੱਕ ਜਤਾਉਂਦਾ ਹੈ | ਇਸ ਸੰਬੰਧ 'ਚ ਬੀ. ਡੀ. ਪੀ. ਓ ਅਸ਼ੋਕ ਕੁਮਾਰ ਸੜੋਆ ਨੂੰ ਪੁੱਛਿਆ ਗਿਆ ਕਿ ਨਿਸ਼ਾਨਦੇਹੀ ਕਰਾਉਣ ਲਈ ਕਿੰਨਾ ਸਮਾਂ ਹੋ ਲੱਗੇਗਾ ਤਾਂ ਉਨ੍ਹਾਂ ਕਿਹਾ ਅਸੀਂ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਮਹਿਕਮੇ ਕੋਲ ਭੇਜ ਦਿੱਤੀ ਹੈ ਤੇ ਥੋੜੇ ਦਿਨਾਂ ਤੱਕ ਨਿਸ਼ਾਨ ਦੇਹੀ ਕਰਵਾ ਦਿੱਤੀ ਜਵੇਗੀ | ਇਸ ਸੰਬੰਧੀ ਨਾਇਬ ਤਹਿਸੀਲਦਾਰ ਬਲਾਚੌਰ ਉਂਕਾਰ ਸਿੰਘ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਤੇ ਖਬਰ ਲਿਖੇ ਜਾਣ ਤੱਕ ਨਾਇਬ ਤਹਿਸੀਲਦਾਰ ਦਾ ਕੋਈ ਉੱਤਰ ਨਹੀਂ ਆਇਆ |
ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਦੋਂ ਕਰਵਾਏਗੀ ਸਰਕਾਰ
ਅਜੀਤ ਡੈਸਕ
25-05-2026