ਬਹਿਰਾਮ, 24 ਮਈ (ਨਛੱਤਰ ਸਿੰਘ/ਸਰਬਜੀਤ ਸਿੰਘ)-ਸੰਤ ਬਾਬਾ ਖੁਸ਼ੀ ਰਾਮ ਮਹਾਰਾਜ ਭਰੋਮਜਾਰਾ ਦੀ ਸਾਲਾਨਾ ਬਰਸੀ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੀ ਸਰਪ੍ਰਸਤੀ ਵਿਚ ਮਨਾਈ ਗਈ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ, ਜਿਸ ਵਿੱਚ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਬਰਸੀ ਸਮਾਗਮ ਵਿਚ ਵੱਖ-ਵੱਖ ਡੇਰਿਆ ਤੋਂ ਪਹੁੰਚੇ ਸੰਤਾਂ ਨੇ ਸੰਗਤਾਂ ਨੂੰ ਸਾਂਝੇ ਤੌਰ 'ਤੇ ਉਪਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਸੰਤ ਬਾਬਾ ਖੁਸ਼ੀ ਰਾਮ ਮਹਾਰਾਜ ਦੇ ਦੱਸੇ ਹੋਏ ਮਾਰਗ ਦਰਸ਼ਨ 'ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ | ਉਪਰੰਤ ਉਨ੍ਹਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ | ਸੰਤਾਂ ਵਲੋਂ ਜਿਥੇ ਸਾਰਿਆਂ ਦਾ ਧੰਨਵਾਦ ਕੀਤਾ ਉਥੇ ਸੰਤ ਮਹਾਂਪੁਰਸ਼ਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਸੰਤ ਨਿਰਮਲ ਦਾਸ ਅਵਾਦਾਨ ਸੈਕਟਰੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਖਜ਼ਾਨਚੀ ਸੰਤ ਜਸਵਿੰਦਰ ਸਿੰਘ ਡਾਂਡੀਆ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋ ਦੁਆਬਾ, ਸੰਤ ਤਾਰਾ ਚੰਦ ਸੰਧਵਾਂ, ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਬਾਬਾ ਬਲਵੀਰ ਦਾਸ ਡੇਰਾ ਮਹਾਨਪੁਰੀ ਸਾਹਰੀ ਹਸ਼ਿਆਰਪੁਰ, ਸਾਈਾ ਸਾਧੂ ਸ਼ਾਹ ਕਟਾਰੀਆਂ, ਸੰਤ ਸਾਈਾ ਮੋਨਿਕਾ ਗੜ੍ਹਸ਼ੰਕਰ, ਸੰਤ ਅਵਤਾਰ ਦਾਸ, ਸੰਤ ਹਾਕਮ ਦਾਸ ਸੰਧਵਾਂ, ਸੰਤ ਬਾਬਾ ਜਿੰਦਰ, ਸੰਤ ਆਤਮਾ ਦਾਸ ਅਪਰਾ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਸਤਨਾਮ ਸਿੰਘ ਨਰੂੜ, ਲੈਕ: ਰਾਮ ਲੁਭਾਇਆ ਕਲਸੀ, ਜਥੇ.ਸਰੂਪ ਸਿੰਘ ਖਲਵਾੜਾ, ਮੈਡਮ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸ. ਸੀ. ਵਿੰਗ ਪੰਜਾਬ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਾਂਗਰਸ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬੀਬੀ ਬਿਮਲਾ ਰਾਣੀ ਮਾਂਗਟ, ਹਰਭਜਨ ਸਿੰਘ ਸਾਬਕਾ ਸਰਪੰਚ ਭਰੋਲੀ, ਰੋਬਨ ਸੈਂਪਲੇ ਜਲੰਧਰ, ਕੇ. ਕੇ. ਪਾਲ ਵੜਿੰਗ, ਰਿਟਾ. ਮੈਨੇਜਰ ਸੁਰਿੰਦਰ ਪਾਲ, ਰਾਜ ਕੁਮਾਰ ਰਾਜੂ, ਮੰਗਤ ਰਾਮ, ਸੁਖਵਿੰਦਰ ਸਿੰਘ, ਬਲਵੰਤ ਰਾਏ ਵੜਿੰਗ, ਹਰਕੇਸ਼ ਜਲੰਧਰ, ਦੇਸ ਰਾਜ ਚੱਕਗੁਰੂ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਗੜ੍ਹਸ਼ੰਕਰ, ਰਿਟਾ. ਸੁਪਰਵਾਇਜਰ ਬੀਬੀ ਅਮਰਜੀਤ ਕੌਰ ਨਵਾਂਸ਼ਹਿਰ, ਹਰਭਜਨ ਸਿੰਘ ਚੱਕਗੁਰੂ, ਮਦਨ ਲਾਲ ਰੰਧਾਵਾ, ਦੀਪਾ ਬੰਗੜ ਆਦਿ ਹਾਜ਼ਰ ਸਨ |