28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

29 ਤੱਕ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਖੋਜ ਦਿਵਸ ਸੰਬੰਧੀ ਚੱਲਣਗੇ ਸਮਾਗਮ-ਸੰਤ ਸੁਰਿੰਦਰ ਦਾਸ

Ad Position 21
No active advertisement
ਅਜੀਤ ਡੈਸਕ 25-05-2026
ਨਵਾਂਸ਼ਹਿਰ, 24 ਮਈ (ਜਸਬੀਰ ਸਿੰਘ ਨੂਰਪੁਰ)-ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸ੍ਰੀ ਚਰਨਛੋਹ ਗੰਗਾ ਖ਼ੁਰਾਲਗੜ੍ਹ ਸਾਹਿਬ ਵਿਖੇ 29 ਮਈ ਤੱਕ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਸ਼ਰਧਾ ਸਹਿਤ ਸੰਗਤਾਂ ਦੇ ਸੈਂਕੜਿਆਂ ਦੇ ਰੂਪ 'ਚ ਪਹੁੰਚਣ ਨਾਲ ਹੋ ਗਈ ਹੈ ਜਿਹੜੀ ਕਿ ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਤੱਕ ਪਹੁੰਚਣ ਦੇ ਅਨੁਮਾਨ ਹਨ | ਇਹ ਜਾਣਕਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਵਲੋਂ ਚੋਣਵੇਂ ਗੱਲਬਾਤ ਕਰਦਿਆਂ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਅਸਥਾਨ ਦੀ ਖ਼ੋਜ ਬਾਬਾ ਬੰਤਾ ਰਾਮ ਘੇੜਾ, ਸੋਹਣ ਲਾਲ ਮਹੇ ਤੇ ਉਨ੍ਹਾਂ ਦੀ ਟੀਮ ਵਲੋਂ 29 ਮਈ 1983 ਨੂੰ ਮੁਕੰਮਲ ਕੀਤੀ ਗਈ ਸੀ, ਜਿਸ ਵਿਚ ਉਹ ਵੀ ਬਾਬਾ ਬੰਤਾ ਰਾਮ ਘੇੜਾ ਦੀ ਟੀਮ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਉਸ ਸਮੇਂ ਤੋਂ ਲੈ ਕੇ ਅੱਜ ਤੱਕ 29 ਮਈ ਨੂੰ ਖੋਜ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ, ਜਿਸ ਵਿਚ ਸੰਗਤਾਂ ਦੀ ਆਮਦ ਦਾ ਕਾਫ਼ਲਾ ਚਰਨਛੋਹ ਗੰਗਾ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਪ੍ਰਤੀ ਸਾਲ ਵਧਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਾਬਾ ਬੰਤਾ ਰਾਮ ਘੇੜਾ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਬੀਬੀ ਕਮਲੇਸ਼ ਕੌਰ ਘੇੜਾ ਇਸ ਸਮੇਂ ਤੱਕ ਆਲ ਇੰਡੀਆ ਆਦਿ ਧਰਮ ਮਿਸ਼ਨ ਐੱਸ-4698 ਟਰੱਸਟ ਦੀ ਚੇਅਰਪਰਸਨ ਵਜੋਂ ਅਗਵਾਈ ਕਰਦੇ ਆ ਰਹੇ ਹਨ ਜਦਕਿ ਇਸ ਸਮੇਂ ਕੇਂਦਰੀ ਕਮੇਟੀ ਦੇ ਪ੍ਰਧਾਨ ਐਲ. ਆਰ. ਵਿਰਦੀ ਹੀ ਹਨ | ਉਨ੍ਹਾਂ ਆਖਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਐਸ 4698 ਦੀ ਰਾਸ਼ਟਰੀ ਕਮੇਟੀ ਵਲੋਂ ਸਰਬਸੰਮਤੀ ਨਾਲ ਦੂਸਰੀ ਵਾਰ ਐਲ. ਆਰ. ਵਿਰਦੀ ਨੂੰ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ ਹੈ ਹੋਰ ਕੋਈ ਵੀ ਕਿਸੇ ਕਿਸਮ ਦਾ ਪ੍ਰਧਾਨ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਬਲਾਕ ਬੰਗਾ ਫੁੱਟਬਾਲ ਕਲੱਬ ਨੇ ਨਵੀਂ ਪੀੜ੍ਹੀ ਨੂੰ ਗਰਾਊਡਾਂ ਨਾਲ ਜੋੜਨ ਲਈ ਫੁੱਟਬਾਲ ਮੈਚ ਕਰਵਾਇਆ ਅਗਲੀ ਖ਼ਬਰ ਥਾਣਾ ਸਦਰ ਬੰਗਾ ਵਿਖੇ ਰਾਹਤ ਕੈਂਪ ਲਗਾਇਆ
Ad Position 24