28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ਼ਹੀਦ ਭਗਤ ਸਿੰਘ ਬਲਾਕ ਬੰਗਾ ਫੁੱਟਬਾਲ ਕਲੱਬ ਨੇ ਨਵੀਂ ਪੀੜ੍ਹੀ ਨੂੰ ਗਰਾਊਡਾਂ ਨਾਲ ਜੋੜਨ ਲਈ ਫੁੱਟਬਾਲ ਮੈਚ ਕਰਵਾਇਆ

Ad Position 21
No active advertisement
ਅਜੀਤ ਡੈਸਕ 25-05-2026
ਬੰਗਾ, 24 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੀ ਅਗਵਾਈ ਵਿਚ ਹਰਦੇਵ ਸਿੰਘ ਖੇਡ ਸਟੇਡੀਅਮ ਕਾਹਮਾ ਵਿਖੇ ਫੁੱਟਬਾਲ ਕੋਚ ਗੁਰਨਾਮ ਸਿੰਘ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਲੀਜੈਡਸ ਬੰਗਾ ਬਲਾਕ ਫੁੱਟਬਾਲ ਕਲੱਬ ਵਲੋਂ ਇਕ ਰੋਮਾਂਚਕ ਫੁੱਟਬਾਲ ਮੈਚ ਕਰਵਾ ਕੇ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ | ਇਸ ਸੰਬੰਧੀ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਗਿਆਨ ਚੰਦ 7 ਤੇ ਸਰਬਜੀਤ ਸਿੰਘ 7 ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਸਰਬਜੀਤ ਸਿੰਘ 7 ਦੇ ਖਿਡਾਰੀਆਂ ਭਿੰਦਾ ਜੀਂਦੋਵਾਲ, ਗੁਰਦੀਪ ਭੱਟੀ, ਤਰਸੇਮ ਲਾਲ, ਜਸਵੀਰ ਲਾਲ ਨੌਰਾ ਫੁੱਟਬਾਲ ਕੋਚ ਨੇ ਬਾਲ ਬਣਾਉਂਦਿਆਂ ਬਹੁਤ ਹੀ ਵਧੀਆਂ ਪਾਸਿੰਗ ਕੀਤੀ ਜਿਸ ਦੀ ਬਦੌਲਤ 3 ਗੋਲ ਡਿਫੈਂਸ ਨੂੰ ਬੀਟ ਕਰਦਿਆਂ ਤਰਸੇਮ ਲਾਲ ਨੇ ਕੀਤੇ ਤੇ ਇਕ ਗੋਲ ਜਸਵੀਰ ਲਾਲ ਫੁੱਟਬਾਲ ਕੋਚ ਤੇ ਇਕ ਗੋਲ ਗੁਰਦੀਪ ਭੱਟੀ ਵਲੋਂ ਕੀਤਾ ਗਿਆ | ਦੂਜੇ ਹਾਫ 'ਚ ਗਿਆਨ ਚੰਦ ਪਾਠਕ ਦੀ ਟੀਮ ਦੇ ਖਿਡਾਰੀਆਂ ਨੇ ਅਣਖ ਖਾਂਦੇ ਹੋਏ ਅਵਤਾਰ ਸਿੰਘ, ਗੁਰਨਾਮ ਸਿੰਘ ਕਾਹਮਾ, ਲਾਡੀ ਮਾਹਲ ਗਹਿਲਾ ਨੇ ਬਾਲ ਬਣਾਉਂਦਿਆਂ ਬਹੁਤ ਹੀ ਵਧੀਆ ਪਾਸਿੰਗ ਕੀਤੀ | ਜਿਸ ਦੀ ਬਦੌਲਤ ਦੋ ਗੋਲ ਲਾਡੀ ਮਾਹਲ ਗਹਿਲਾ, ਇਕ ਗੋਲ ਗੁਰਨਾਮ ਸਿੰਘ ਫੁੱਟਬਾਲ ਕੋਚ, ਇਕ ਗੋਲ ਗਿਆਨ ਚੰਦ ਪਾਠਕ, ਇਕ ਗੋਲ ਅਵਤਾਰ ਸਿੰਘ ਨੇ ਕੀਤੇ | ਇਸ ਤਰ੍ਹਾਂ ਇਹ ਮੈਚ 5-5 ਸਕੋਰ ਤੇ ਭਾਵੇਂ ਬਰਾਬਰ ਰਿਹਾ ਪਰ ਫੁੱਟਬਾਲ 'ਤੇ ਕੋਸ਼ਿਸ਼ ਦੀ ਜਿੱਤ ਹੋਈ | ਸਰਬਜੀਤ ਸਿੰਘ ਨੇ ਦੱਸਿਆ ਕਿ ਮੈਚ 'ਚ ਕਲੱਬ ਦੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਨੇ ਕਿਹਾ ਕਿ ਖੇਡਾਂ ਰਾਹੀਂ ਅਸੀਂ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ੍ਹ ਪ੍ਰੇਰਿਤ ਕਰ ਸਕਦੇ ਹਾਂ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਸਾਹਲੋਂ ਦਾ ਸਾਲਾਨਾ ਯਾਦਗਾਰੀ ਵਜ਼ੀਫ਼ਾ ਵੰਡ ਸਮਾਗਮ ਅਭੁੱਲ ਹੋ ਨਿੱਬੜਿਆ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ... ਅਗਲੀ ਖ਼ਬਰ 29 ਤੱਕ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਖੋਜ ਦਿਵਸ ਸੰਬੰਧੀ ਚੱਲਣਗੇ ਸਮਾਗਮ-ਸੰਤ ਸੁਰਿੰਦਰ ਦਾਸ
Ad Position 24