28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਰਕਾਰੀ ਸਕੂਲ ਸਾਹਲੋਂ ਦਾ ਸਾਲਾਨਾ ਯਾਦਗਾਰੀ ਵਜ਼ੀਫ਼ਾ ਵੰਡ ਸਮਾਗਮ ਅਭੁੱਲ ਹੋ ਨਿੱਬੜਿਆ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਤਿੰਨ ਲੱਖ ਦੀ ਸਹਾਇਤਾ ਰਾਸ਼ੀ ਵੰਡੀ

Ad Position 21
No active advertisement
ਅਜੀਤ ਡੈਸਕ 25-05-2026
ਸਾਹਲੋਂ, 24 ਮਈ (ਜਰਨੈਲ ਸਿੰਘ ਨਿੱਘਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਗ੍ਰਾਮ ਪੰਚਾਇਤ ਸਾਹਲੋਂ ਵਲੋਂ ਐਨ. ਆਰ. ਆਈ. ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦੂਜਾ ਯਾਦਗਾਰੀ ਵਜ਼ੀਫ਼ਾ ਵੰਡ ਸਮਾਗਮ ਕਰਵਾਇਆ, ਜਿਸ ਵਿਚ ਦੀਦਾਰ ਸਿੰਘ ਭੱਟੀ ਸਰੀ ਕੈਨੇਡਾ ਨੇ ਆਪਣੇ ਮਾਤਾ-ਪਿਤਾ ਤੇ ਪਤਨੀ ਦੀ ਯਾਦ ਵਿਚ ਛੇਵੀਂ ਤੋਂ ਬਾਰ੍ਹਵੀਂ ਦੇ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਦਰਮਿਆਨ ਸੱਠ ਹਜ਼ਾਰ ਦੀ ਰਾਸ਼ੀ ਵੰਡੀ | ਇਕ ਮਹਾਨ ਦਾਨੀ ਸੱਜਣ ਨੇ ਆਪਣਾ ਨਾਂਅ ਗੁਪਤ ਰੱਖਦਿਆਂ ਬਾਬਾ ਮੁਮੋਆਣਾ ਸਾਹਿਬ ਦੀ ਯਾਦ ਵਿਚ ਦੋ ਲੱਖ ਦੀ ਰਾਸ਼ੀ ਭੇਜੀ | ਸਵ. ਬਲਵੀਰ ਸਿੰਘ ਭੱਟੀ ਫਿਜ਼ੀ ਵਾਲੇ ਦੀ ਯਾਦ ਵਿਚ ਵੀ ਇਕ ਦਾਨੀ ਸੱਜਣ ਨੇ ਆਪਣਾ ਨਾਂਅ ਗੁਪਤ ਰੱਖਦਿਆਂ ਖਿਡਾਰੀਆਂ ਨੂੰ 80 ਵਰਦੀਆਂ ਭੇਟ ਕੀਤੀਆਂ | ਪਿੰਡ ਦੇ ਸਰਪੰਚ ਹਰਮੇਸ਼ ਭਾਰਤੀ ਨੇ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਾਉਣ ਵਾਲੇ ਬੱਚੇ ਨੂੰ ਇਕਵੰਜਾ ਹਜ਼ਾਰ ਦੇਣ ਦੀ ਘੋਸ਼ਣਾ ਕੀਤੀ | ਭਾਰਤੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਬੱਚਿਆਂ ਨੂੰ ਸਖਤ ਮਿਹਨਤ ਕਰਕੇ ਆਪਣੇ ਸਕੂਲ, ਮਾਤਾ ਪਿਤਾ ਤੇ ਅਧਿਆਪਕਾਂ ਦਾ ਨਾਂਅ ਚਮਕਾਉਣ ਦਾ ਸੁਨੇਹਾ ਦਿੱਤਾ | ਗੁਰਚਰਨ ਸਿੰਘ ਸੈਕਟਰੀ ਨੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਤੇ ਸਮਾਜਿਕ ਅਪਰਾਧਾਂ ਤੋਂ ਦੂਰ ਰਹਿਣ ਦੀ ਮਤ ਦਿੱਤੀ | ਬੱਚਿਆਂ ਨੇ ਸੱਭਿਆਚਾਰਕ ਵੰਨਗੀਆਂ ਦੀ ਸਫਲਤਾਪੂਰਵਕ ਪੇਸ਼ਕਾਰੀ ਕੀਤੀ | ਪੰਚਾਇਤ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਦਾਨੀ ਵੀਰਾਂ ਦਾ ਧੰਨਵਾਦ ਕੀਤਾ | ਪਿ੍ੰਸੀਪਲ ਅਲਕਾ ਰਾਣੀ ਨੇ ਪੰਚਾਇਤ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਐਸ. ਐਮ. ਸੀ. ਮੈਂਬਰਾਂ, ਬੱਚਿਆਂ ਦੇ ਮਾਪਿਆਂ, ਸਕੂਲ ਸਟਾਫ ਮੈਂਬਰਾਂ ਤੋਂ ਇਲਾਵਾ ਤਰਲੋਚਨ ਸਿੰਘ ਨੰਬਰਦਾਰ, ਨਾਨਕ ਸਿੰਘ ਨੰਬਰਦਾਰ, ਗੁਰਮੇਲ ਚੰਦ ਨੰਬਰਦਾਰ, ਪਰਮਿੰਦਰ ਸਿੰਘ, ਹਰਜੀਤ ਸਿੰਘ ਵਿੱਕੀ, ਦਵਿੰਦਰ ਵਿੱਕੀ ਪੰਚ ਵੰਦਨਾ ਪੰਚ, ਸੁਖਵੀਰ ਸਿੰਘ ਸੁੱਖੀ ਪ੍ਰਧਾਨ, ਨਵਜੋਤ ਸਿੰਘ ਸੋਨਾ, ਅਮਰੀਕ ਸਿੰਘ, ਹਰੀ ਸਿੰਘ, ਵੀਰ ਚੰਦ, ਸਰਦਾਰਾ ਸਿੰਘ, ਰੁਲਦਾ ਸਿੰਘ ਕਾਕਾ, ਕਿਸ਼ਨ ਲਾਲ, ਚੈਂਚਲ ਸਿੰਘ, ਭਜਨ ਸਿੰਘ, ਜਰਨੈਲ ਸਿੰਘ, ਵੰਦਨਾ ਪੰਚ, ਮੋਨਿਕਾ, ਲਲਿਤਾ, ਸੁਰਿੰਦਰ ਕੌਰ, ਸ਼ਰਨਜੀਤ ਕੌਰ, ਸਰਬਜੀਤ ਕੌਰ, ਅਰੁਨ, ਵਰਿੰਦਰ ਸਿੰਘ, ਊਸ਼ਾ ਰਾਣੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਟੇਜ ਦੀ ਭੂਮਿਕਾ ਲੈਕਚਰਾਰ ਭੁਪਿੰਦਰ ਸਿੰਘ ਨੇ ਸੁੰਦਰ ਢੰਗ ਨਾਲ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਡਾਰੈਕਟਰ ਪੰਜਾਬ ਵਾਟਰ ਰਿਜੋਰਰਸ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸੰਗਤਾਂ ਦੇ ਦਰਸ਼ਨ ਕ... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਬਲਾਕ ਬੰਗਾ ਫੁੱਟਬਾਲ ਕਲੱਬ ਨੇ ਨਵੀਂ ਪੀੜ੍ਹੀ ਨੂੰ ਗਰਾਊਡਾਂ ਨਾਲ ਜੋੜਨ ਲਈ ਫੁੱਟਬਾਲ ਮੈਚ ਕਰਵਾਇਆ
Ad Position 24