28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਯੂਰੀਆ ਖਾਦ ਸਮੇਂ ਸਿਰ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ-ਕਮਲਜੀਤ ਬੰਗਾ

Ad Position 21
No active advertisement
ਅਜੀਤ ਡੈਸਕ 25-05-2026
ਬਹਿਰਾਮ, 24 ਮਈ (ਨਛੱਤਰ ਸਿੰਘ ਬਹਿਰਾਮ)-ਅੰਨਦਾਤਾ ਕਹਾਉਣ ਵਾਲਾ ਕਿਸਾਨ ਪ੍ਰੇਸ਼ਾਨੀ ਵਿਚ ਹੈ ਕਿਉਂਕਿ ਯੂਰੀਆ ਖਾਦ ਮਿਲ ਨਹੀਂ ਰਹੀ ਜੇ ਦੁਕਾਨਾਂ ਤੋਂ ਮਿਲਦੀ ਵੀ ਹੈ ਤਾਂ ਦੁਕਾਨਦਾਰ ਬੇਲੋੜੀਆਂ ਦਵਾਈਆਂ ਲੈਣ ਲਈ ਮਜਬੂਰ ਕਰ ਰਹੇ ਹਨ ਜੋ ਕਿਸਾਨਾਂ ਦੀ ਲੁੱਟ-ਖਸੁੱਟ ਹੈ | ਇਹ ਸ਼ਬਦ ਸੀਨੀਅਰ ਕਾਂਗਰਸ ਆਗੂ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਨੇ ਇਥੇ ਜਾਣਕਾਰੀ ਦਿੰਦਿਆ ਆਖੇ | ਉਨ੍ਹਾਂ ਕਿਹਾ ਕਿ ਜੇ ਪਿਛਲੀ ਫਸਲ ਕਣਕ ਦੀ ਗੱਲ ਕਰੀਏ ਤਾਂ ਕਿਸਾਨ ਨੇ ਬਹੁਤ ਮੁਸ਼ਕਿਲਾਂ ਅਤੇ ਮਹਿੰਗੇ ਭਾਅ ਯੂਰੀਆ ਖਰੀਦ ਕੇ ਫਸਲ ਨੂੰ ਪਾਇਆ ਸੀ ਜੋ ਕਿਸਾਨਾਂ ਦਾ ਉਸ ਵਿਚ ਵੀ ਬਹੁਤ ਨੁਕਸਾਨ ਹੋਇਆ | ਪੰਜਾਬ ਸਰਕਾਰ ਨੂੰ ਯੂਰੀਆ ਸੰਬੰਧੀ ਇਹ ਪ੍ਰਬੰਧ ਪਹਿਲਾਂ ਹੀ ਕਰਨੇ ਬਣਦੇ ਸਨ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਸਹਿਕਾਰੀ ਸਭਾਵਾਂ ਵਿਚ ਯੂਰੀਆ ਵੱਧ ਭੇਜਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਜ਼ਰੂਰਤ ਮੁਤਾਬਿਕ ਤੇ ਵਾਜਬ ਕੀਮਤ 'ਤੇ ਸਮੇਂ ਸਿਰ ਯੂਰੀਆ ਖਾਦ ਮਿਲ ਸਕੇ | ਇਸ ਮੌਕੇ ਹਰਭਜਨ ਸਿੰਘ ਭਰੋਲੀ ਸਾਬਕਾ ਬਲਾਕ ਪ੍ਰਧਾਨ ਕਾਂਗਰਸ, ਮਲਕੀਤ ਸਿੰਘ ਮਾਂਗਟ, ਜਸਵੰਤ ਸਿੰਘ ਸਾਭਾ ਮਾਂਗਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਕੰਡਰੀ ਸਕੂਲ ਮਾਹਿਲ ਗਹਿਲਾ ਵਿਖੇ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਕੁੱਤੇ ਦੇ ਵੱਢਣ 'ਤੇ ਰੇਬੀਜ਼ ਤੋਂ ਬਚਾਅ ਲਈ ਪਹਿਲੇ ਦਿਨ, ਤੀਸਰੇ, 7ਵੇਂ ਤੇ 28ਵੇਂ ਦਿਨ ਟੀਕਾਕਰਨ ਬਹੁਤ ਜ਼ਰੂਰੀ-ਡਾ. ਰ...
Ad Position 24