ਬੰਗਾ, 24 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਵ: ਮੈਡਮ ਕਿ੍ਸ਼ਨਾ ਰਾਣੀ ਦੀ ਚੌਥੀ ਬਰਸੀ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਹਿਲ ਗਹਿਲਾ ਵਿਖੇ ਸ਼ਰਧਾਂਜਲੀ ਸਮਾਗਮ ਕਰਾਇਆ | ਇਸ ਮੌਕੇ ਸਮੂਹ ਸਟਾਫ, ਬੱਚਿਆਂ ਤੇ ਪਰਿਵਾਰਕ ਮੈਂਬਰਾਂ ਨੇ ਮੈਡਮ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸਵ: ਮੈਡਮ ਕਿ੍ਸ਼ਨਾ ਰਾਣੀ ਦੇ ਜੀਵਨ ਸਾਥੀ ਕਿਰਪਾਲ ਸਿੰਘ ਝੱਲੀ ਨੇ ਕਿਹਾ ਕਿ ਮੈਡਮ ਵਲੋਂ ਇਸ ਸਕੂਲ 'ਚ 22 ਸਾਲ ਸੇਵਾ ਕੀਤੀ ਤੇ ਉਨ੍ਹਾਂ ਦੀ ਸਖਤ ਮਿਹਨਤ ਨੂੰ ਅੱਜ ਵੀ ਬੱਚੇ ਯਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਸਾਡੇ ਤੋਂ ਵਿਛੜਿਆਂ ਲੈਕਚਰਾਰ ਹਿਸਟਰੀ ਸਵ: ਮੈਡਮ ਕਿ੍ਸ਼ਨਾ ਰਾਣੀ ਨੂੰ ਭਾਵੇਂ ਚਾਰ ਵਰ੍ਹੇ ਬੀਤ ਚੁੱਕੇ ਹਨ ਪਰ ਉਨ੍ਹਾਂ ਦੇ ਵਿਛੋੜੇ ਦਾ ਦਰਦ ਸਾਡੇ ਦਿਲਾਂ 'ਚੋਂ ਨਹੀਂ ਜਾ ਸਕਿਆ | ਇਸ ਮੌਕੇ ਪਿ੍ੰ: ਸੁਨੀਤਾ ਦੇਵੀ, ਵਿਨੈ ਕੁਮਾਰ ਸ਼ਰਮਾ ਮੈਥ. ਮਾਸਟਰ ਤੇ ਮਨਜੀਤ ਕੌਰ ਸਾਇੰਸ ਮਿਸਟ੍ਰੈਸ ਆਦਿ ਬੁਲਾਰਿਆਂ ਨੇ ਸਵ: ਮੈਡਮ ਕਿ੍ਸ਼ਨਾ ਰਾਣੀ ਦੌਰਾਨ ਉਨ੍ਹਾਂ ਵਲੋਂ ਕੀਤੇ ਗਏ ਚੰਗੇ ਕੰਮਾਂ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਉਨ੍ਹਾਂ ਦੇ ਬੇਵਕਤ ਤੁਰ ਜਾਣ 'ਤੇ ਬਹੁਤ ਦੁੱਖ ਦਾ ਇਜਹਾਰ ਕੀਤਾ | ਇਸ ਮੌਕੇ ਮੈਡਮ ਦੀ ਯਾਦ ਵਿਚ ਬੱਚਿਆਂ ਨੂੰ ਸਟੇਸ਼ਨਰੀ, ਬਾਲ ਪੈਨ, ਫਲ ਤੇ ਹੋਰ ਖਾਧ ਸਮੱਗਰੀ ਵੀ ਭੇਟ ਕੀਤੀ ਗਈ | ਇਸ ਮੌਕੇ ਸੁਖਵਿੰਦਰ ਕੌਰ ਅਧਿਆਪਕਾ, ਵੰਦਨਾ ਅੰਗਰੇਜ਼ੀ ਅਧਿਆਪਕਾ, ਨੀਲਮ ਗੋਇਲ ਅੰਗਰੇਜ਼ੀ ਅਧਿਆਪਕਾ, ਰਜਨੀ ਬਾਲਾ ਅਧਿਆਪਕਾ, ਗੁਰਜੀਤ ਸਾਇੰਸ ਮਾਸਟਰ, ਰੀਨਾ ਰਾਣੀ ਕੰਪਿਊਟਰ ਟੀਚਰ, ਦੀਪਿਕਾ ਅਧਿਆਪਕਾ, ਤਮੰਨਾ ਅਧਿਆਪਕਾ, ਹਰਮੇਸ਼ ਸਿੰਘ ਕੈਂਪਸ ਮੈਨੇਜਰ ਤੇ ਸਕੂਲੀ ਬੱਚੇ ਹਾਜ਼ਰ ਸਨ |