26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਲਸਾੜਾ ਦੇ ਦੋ ਗੁਰੂ ਘਰਾਂ ਵਲੋਂ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਰੈਣ ਬਸੇਰਾ

Ad Position 21
No active advertisement
ਅਜੀਤ ਡੈਸਕ 26-05-2026
ਉੜਾਪੜ/ਲਸਾੜਾ, 25 ਮਈ (ਲਖਵੀਰ ਸਿੰਘ ਖੁਰਦ)-ਗੁਰੂ ਸਾਹਿਬ ਵਲੋਂ ਲੋਕਾਈ ਨੂੰ ਗਰੀਬ ਦਾ ਮੂੰਹ, ਗੁਰੂ ਕੀ ਗੋਲਕ ਦਾ ਉਪਦੇਸ਼ ਦਿੰਦਿਆਂ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਉਪਦੇਸ਼ ਉਸ ਸਮੇਂ ਸੱਚ ਹੋ ਨਿਬੜਿਆ ਜਦੋਂ ਪਿੰਡ ਲਸਾੜਾ ਦੇ ਇਕ ਲੋੜਵੰਦ ਕਿਰਤੀ ਸਿੱਖ ਸੁਲਖਣ ਸਿੰਘ ਨੂੰ ਦੋ ਗੁਰੂ ਘਰਾਂ ਗੁਰਦੁਆਰਾ ਚਰਨ ਕੰਵਲ ਸਾਹਿਬ ਤੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਲਸਾੜਾ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਰਹਿਣ ਲਈ ਇਕ ਸੁੰਦਰ ਘਰ ਬਣਾ ਕੇ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਸੁਲਖਣ ਸਿੰਘ ਜੋ ਕਿ ਇਕ ਮਿਹਨਤੀ ਵਿਅਕਤੀ ਹੈ ਅਤੇ ਪਿਛਲੇ 30 ਸਾਲ ਤੋਂ ਰਿਕਸ਼ਾ ਚਲਾਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਕੋਲ ਬਹੁਤ ਹੀ ਖਾਸਤਾ ਹਾਲ ਵਾਲਾ ਇਕ ਛੋਟਾ ਜਿਹਾ ਘਰ ਸੀ | ਘਰ ਸੰਪੂਰਨ ਹੋਣ 'ਤੇ ਹੋਏ ਇਕ ਸੰਖੇਪ ਸਮਾਗਮ 'ਚ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ ਅਤੇ ਭਾਈ ਸੁਖਵੀਰ ਸਿੰਘ ਕੈਨੇਡਾ ਵਾਲਿਆਂ ਦੇ ਜਥੇ ਵਲੋਂ ਕੀਰਤਨ ਕੀਤਾ | ਉਪਰੰਤ ਗੁਰਦੁਆਰਾ ਚਰਨ ਕੰਵਲ ਸਾਹਿਬ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਤੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਦੇ ਪ੍ਰਧਾਨ ਸਤਨਾਮ ਸਿੰਘ ਪਾਬਲਾ ਵਲੋਂ ਨਵੇਂ ਘਰ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪਦੇ ਹੋਏ ਦੱਸਿਆ ਕਿ ਇਸ ਘਰ 'ਤੇ 7 ਲੱਖ ਤੋਂ ਵੱਧ ਲਾਗਤ ਆਈ ਹੈ | ਇਸ ਮੌਕੇ ਦੋਨੋ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਦੀਆਂ ਸ਼ਖ਼ਸੀਅਤਾਂ ਵਲੋਂ ਹਾਜ਼ਰੀ ਭਰੀ ਗਈ | ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਤੇ ਪਿਆਰਾ ਸਿੰਘ ਵਲੋਂ ਇਸ ਕਾਰਜ ਲਈ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵਲੋਂ ਗੁਰਦੁਆਰਾ ਸਾਹਿਬ ਸਿਰਫ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਲਈ ਹੀ ਨਹੀਂ ਸਗੋਂ ਹਰ ਲੋੜਵੰਦ ਵਿਅਕਤੀ ਦੀ ਮਦਦ ਕਰਨ ਦੇ ਵੀ ਮੁੱਖ ਕੇਂਦਰ ਬਣਾਏ ਸਨ ਪਰ ਅੱਜ ਬਹੁਤੇ ਗੁਰੂ ਘਰ ਇਸ ਉਪਦੇਸ਼ ਨੂੰ ਭੁੱਲ ਚੁੱਕੇ ਹਨ | ਸਮਾਗਮ ਵਿਚ ਬਲਬੀਰ ਸਿੰਘ ਦੋਧੀ, ਸਤਨਾਮ ਸਿੰਘ, ਜਸਵੀਰ ਸਿੰਘ ਬਾਬਾ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਉੜਾਪੜ ਆਦਿ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਪੇ ਧੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਹਾਸਿਲ ਕਰਵਾਉਣ-ਡਾ. ਉਂਕਾਰ ਸਿੰਘ, ਦਲਜੀਤ ਕੌਰ ਅਗਲੀ ਖ਼ਬਰ ਪੇਂਡੂ ਲਿੰਕ ਸੜਕਾਂ ਦੇ ਬਰਮਾਂ 'ਤੇ ਨਾਜਾਇਜ਼ ਕਬਜ਼ੇ ਹਾਦਸਿਆਂ ਨੂੰ ਸੱਦਾ, ਹਾਈ ਕੋਰਟ ਦੇ ਹੁਕਮ ਵੀ ਬੇਅਸਰ
Ad Position 24