27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਡੈਰਿਕ ਇੰਟਰਨੈਸ਼ਨਲ ਸਕੂਲ 'ਚ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਸਿੱਖੀਆਂ ਜੀਵਨ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ

Ad Position 21
No active advertisement
ਅਜੀਤ ਡੈਸਕ 26-05-2026
ਬੰਗਾ, 25 ਮਈ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਲੋਂ ਪਹਿਲੀ ਤੋਂ ਨੌਂਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਕੁੱਝ ਸਹਾਇਕ ਕਿਰਿਆਵਾਂ ਤੇ ਮਨੋਰੰਜਕ ਸਮਰ ਕੈਂਪ ਲਗਾਇਆ | ਕੈਂਪ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ 'ਚ ਰੱਖਦੇ ਹੋਏ ਕਈ ਸਿੱਖਿਆਤਮਕ, ਰਚਨਾਤਮਕ ਤੇ ਜਾਗਰੂਕਤਾ ਨਾਲ ਸੰਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਹਰ ਗਤੀਵਿਧੀ ਵਿਚ ਬਹੁਤ ਉਤਸ਼ਾਹ ਨਾਲ ਭਾਗ ਲਿਆ | ਸਮਰ ਕੈਂਪ ਦਾ ਮੁੱਖ ਆਕਰਸ਼ਣ ਪ੍ਰੇਰਣਾਦਾਇਕ ਵੀਡੀਓ ਸੈਸ਼ਨ ਰਹੇ, ਜਿਨ੍ਹਾਂ ਵਿਚ ਸੰਦੀਪ ਮਹੇਸ਼ਵਰੀ ਦੇ ਪ੍ਰੇਰਕ ਵਿਚਾਰਾਂ ਤੇ ਸਮੱਗਰੀ ਰਾਹੀਂ ਵਿਦਿਆਰਥੀਆਂ ਨੂੰ ਜੀਵਨ ਵਿਚ ਪੱਥ ਨਿਰਧਾਰਤ ਕਰਨ, ਸਮੱਸਿਆਵਾਂ ਦਾ ਹੱਲ ਲੱਭਣ, ਸਕਾਰਾਤਮਕ ਸੋਚ ਅਪਣਾਉਣ ਅਤੇ ਸਹੀ ਰਵੱਈਆ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਭਾਰਤ ਦੀ ਵਿਰਾਸਤ, ਇਤਿਹਾਸਕ ਥਾਵਾਂ ਤੇ ਦੁਨੀਆ ਦੇ ਅਜੂਬਿਆਂ ਦੇ ਵਰਚੁਅਲ ਟੂਰ ਵੀ ਕਰਵਾਏ ਗਏ | ਵੱਖ-ਵੱਖ ਅਕਸ਼ਾਂਸ਼ ਅਤੇ ਦੇਸ਼ਾਂਤਰ ਨਾਲ ਸੰਬੰਧਿਤ ਥਾਵਾਂ ਬਾਰੇ ਜਾਣਕਾਰੀ ਦੇ ਕੇ ਵਿਦਿਆਰਥੀਆਂ ਦੇ ਭੂਗੋਲ ਤੇ ਆਮ ਗਿਆਨ ਵਿਚ ਵਾਧਾ ਕੀਤਾ | ਕੈਂਪ ਦੌਰਾਨ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ | ਗੁੱਡ ਟੱਚ ਤੇ ਬੈਡ ਟੱਚ ਵਿਸ਼ੇ 'ਤੇ ਜਾਗਰੂਕਤਾ ਸੈਸ਼ਨ ਵੀ ਕਰਵਾਇਆ, ਜਿਸ ਰਾਹੀਂ ਬੱਚਿਆਂ ਨੂੰ ਆਪਣੀ ਸੁਰੱਖਿਆ ਬਾਰੇ ਸੁਚੇਤ ਕੀਤਾ | ਪ੍ਰੀ-ਵਿੰਗ ਜਮਾਤਾਂ ਦੇ ਬੱਚਿਆਂ ਲਈ ਚੰਗੇ ਸੰਸਕਾਰ ਤੇ ਸ਼ਿਸ਼ਟਾਚਾਰ ਨਾਲ ਸੰਬੰਧਿਤ ਵੀਡੀਓ ਦਿਖਾਏ ਗਏ | ਨੰਨੇ੍ਹ-ਮੁੰਨੇ ਬੱਚਿਆਂ ਨੇ ਹੈਂਡ ਪਿ੍ੰਟਿੰਗ ਗਤੀਵਿਧੀ ਵਿਚ ਵੀ ਬੜੇ ਚਾਅ ਨਾਲ ਭਾਗ ਲਿਆ | ਸਕੂਲ ਦੇ ਪਿ੍ੰਸੀਪਲ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਰ ਕੈਂਪ ਬੱਚਿਆਂ ਦੇ ਵਿਅਕਤੀਗਤ ਵਿਕਾਸ, ਆਤਮਵਿਸ਼ਵਾਸ ਤੇ ਰਚਨਾਤਮਕਤਾ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਬਖਲੌਰ ਦੇ ਨੌਜਵਾਨ ਦਾ ਸਸਕਾਰ ਬੀਤੇ ਦਿਨ ਰੋਮਾਨੀਆ ਵਿਖੇ ਭੇਦ ਭਰੇ ਹਾਲਤ 'ਚ ਹੋਈ ਮੌਤ ਅਗਲੀ ਖ਼ਬਰ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਕੀਰਤਨ ਦਰਬਾਰ ਸੰਤ ਸਮਾਗਮ 30 ਤੋਂ
Ad Position 24