ਬੰਗਾ, 25 ਮਈ (ਧਰਮਵੀਰ ਪਾਲ)-ਮਹਾਨ ਤਪੱਸਵੀ ਸੰਤ ਬਾਬਾ ਅਮਰ ਦਾਸ ਦੀ 70ਵੀਂ ਸਾਲਾਨਾ ਬਰਸੀ ਸਮਾਗਮ ਤਪ ਅਸਥਾਨ ਅਮਰਪੁਰੀ ਪਿੰਡ ਚੱਕ ਕਲਾਲ ਵਿਖੇ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਸੁਖਦੇਵ ਸਿੰਘ ਦੀ ਅਗਵਾਈ ਹੇਠ ਅਤੇ ਸਮੂਹ ਨਗਰ ਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 29 ਮਈ ਨੂੰ ਮਨਾਈ ਜਾ ਰਹੀ ਹੈ | ਇਸ ਸੰਬੰਧੀ ਸੰਤ ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਅਸਥਾਨ 'ਤੇ 27 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ | 29 ਮਈ ਨੂੰ ਸ੍ਰੀ ਅਖੰਡ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ 'ਚ ਕੀਰਤਨੀ ਜਥੇ, ਢਾਡੀ ਜਥੇ, ਕਥਾ ਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ | ਬਾਅਦ 'ਚ ਵੱਖ-ਵੱਖ ਡੇਰਿਆਂ ਤੋਂ ਆਏ ਹੋਏ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ | ਇਸ ਮੌਕੇ ਸੇਵਾ ਸੁਸਾਇਟੀ ਪੰਜਾਬ ਮੁੱਖ ਸਰਪ੍ਰਸਤ ਬਲਦੀਸ਼ ਕੌਰ ਦੇ ਸਹਿਯੋਗ ਨਾਲ ਰਾਜਾ ਹਸਪਤਾਲ ਨਵਾਂਸ਼ਹਿਰ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਮਰੀਜ਼ਾਂ ਨੂੰ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ |