ਮਜਾਰੀ/ਸਾਹਿਬਾ, 25 ਮਈ (ਨਿਰਮਲਜੀਤ ਸਿੰਘ ਚਾਹਲ)-ਦੇਸ਼ ਅੰਦਰ ਨਿੱਤ ਲਾਵਾਰਸ ਕੁੱਤਿਆਂ ਦੇ ਹੋ ਰਹੇ ਬੇਸ਼ੁਮਾਰ ਵਾਧੇ ਤੇ ਮਨੁੱਖਾਂ ਤੇ ਪਸ਼ੂਆਂ ਵੱਢਣ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਘਟਨਾਵਾਂ ਵਾਪਰਨ ਕਰਕੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਲੋਂ ਲਏ ਸਖ਼ਤ ਫ਼ੈਸਲੇ ਕਿ ਮਨੁੱਖੀ ਜਾਨਾਂ ਨੂੰ ਲਾਵਾਰਸ ਕੁੱਤਿਆਂ ਦੇ ਰਹਿਮੋ ਕਰਮ 'ਤੇ ਨਹੀਂ ਛੱਡਿਆ ਜਾ ਸਕਦਾ, ਇਕ ਬਹੁਤ ਵਧੀਆ ਫ਼ੈਸਲਾ ਹੈ | ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਹਿਫ਼ਾਜ਼ਤ ਲਈ ਲਾਵਾਰਸ ਖ਼ੰੂਖ਼ਾਰ ਕੁੱਤਿਆਂ ਨੂੰ ਜਨਤਕ ਥਾਵਾਂ ਤੋਂ ਖਦੇੜਨ ਦਾ ਲਿਆ ਫ਼ੈਸਲਾ ਬਿਲਕੁਲ ਸਹੀ ਹੈ | ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਲੋਂ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਨਾ ਸਹੀ ਨਹੀਂ ਹੈ | ਨਿੱਤ ਆਵਾਰਾ ਕੁੱਤਿਆਂ ਵਲੋਂ ਮਨੁੱਖੀ ਜਾਨਾਂ ਤੇ ਪਸ਼ੂਆਂ ਨੂੰ ਕੱਟਿਆਂ ਜਾਂਦਾ ਤੇ ਜਾਨੋਂ ਮਾਰਿਆਂ ਜਾ ਰਿਹਾ ਹੈ | ਉਨ੍ਹਾਂ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ |