ਸੜੋਆ/ਪੋਜੇਵਾਲ, 26 ਮਈ (ਸੂਹੰਗੜਾ, ਨਵਾਂਗਰਾਈਾ) - ਥਾਣਾ ਮੁਖੀ ਪੋਜੇਵਾਲ ਰਾਜਪਰਵਿੰਦਰ ਕੌਰ ਨੇ ਦੱਸਿਆ ਕਿ ਏ. ਐਸ. ਆਈ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਬਾ ਗਸ਼ਤ ਭੈੜੇ ਅਨਸਰਾਂ ਵਿਰੁੱਧ ਜਾਂਚ ਦੌਰਾਨ ਕਿਸੇ ਮੁਖਬਰ ਨੇ ਖਾਸ ਇਤਲਾਹ ਦਿੱਤੀ ਕਿ ਜਤਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਟੀਹਰਾ ਥਾਣਾ ਪੋਜੇਵਾਲ ਸ਼ਹੀਦ ਭਗਤ ਸਿੰਘ ਨਗਰ ਜੋ ਚਿਟੀ ਕਾਰ ਦੀ ਡਿੱਗੀ 'ਚ 60 ਬੋਤਲਾਂ ਸ਼ਰਾਬ ਦੀਆਂ ਰੱਖ ਕੇ ਨੇੜੇ ਸਤਿਸੰਗ ਘਰ ਸਿੰਘਪੁਰ ਦੇ ਕੋਲ ਮੌਜੂਦ ਹੈ | ਪੁਲਿਸ ਵਲੋਂ ਮੁਖਬਰ ਦੀ ਸੱਚੀ ਇਤਲਾਹ 'ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਵਿਸਕੀ ਫਾਰ ਚੁਆਇਸ ਫਾਰ ਸੇਲ ਚੰਡੀਗੜ੍ਹ ਦੀਆਂ 60 ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ | ਫੜ੍ਹੇ ਹੋਏ ਵਿਅਕਤੀ ਜਤਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਟੀਹਰਾ ਵਿਰੁੱਧ ਥਾਣਾ ਪੋਜੇਵਾਲ ਵਿਖੇ ਐਕਟ ਐਕਸਾਈਜ਼ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਇਸ ਮੌਕੇ ਨਵਪ੍ਰੀਤ ਸਿੰਘ ਸੀਨੀਅਰ ਕਾਂਸਟੇਬਲ, ਜਗਦੀਪ ਕਟਾਰੀਆ ਆਦਿ ਹਾਜ਼ਰ ਸਨ |