ਰੱਤੇਵਾਲ, 26 ਮਈ (ਅਸ਼ੋਕ ਕੁਮਾਰ ਲੀਲ) - ਬੀਤੇ ਦਿਨ ਹਰ ਸਾਲ ਦੀ ਤਰਾਂ ਵਿਸ਼ਾਲ ਭਗਵਤੀ ਜਾਗਰਣ ਪਿੰਡ ਲੋਹਟ ਵਿਖੇ ਸ਼੍ਰੀ ਦੁਰਗਾ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਪਿੰਡ ਵਾਸੀਆਂ ਅਤੇ ਐਨ. ਆਰ. ਆਈਜ਼ ਪਰਿਵਾਰਾਂ ਦੇ ਸਹਿਯੋਗ ਨਾਲ ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਬੀਤੇ ਸ਼ਨੀਵਾਰ ਸਵੇਰੇ ਹਵਨ ਯੱਗ ਪੂਜਾ ਕਰਵਾਈ ਗਈ ਅਤੇ ਮਾਤਾ ਦੇ ਝੰਡੇ ਦੇ ਨਵੇਂ ਬਸਤਰ ਪਹਿਨਾਏ ਗਏ | ਜੋਗਾ ਸਿੰਘ ਜੋਗੀ ਦੀ ਭਜਨ ਮੰਡਲੀ ਨੇ ਮਾਤਾ ਦੇ ਗੁਣ ਗਾਨ ਕਰਕੇ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ | ਸਵੇਰ ਤੋਂ ਚਾਹ ਪਕੌੜੇ, ਮਠਿਆਈਆਂ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ | ਬਾਅਦ ਦੁਪਹਿਰ ਲੰਗਰ ਅਤੁੱਟ ਵਰਤਾਏ ਗਏ | ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਦੂਰ ਦੁਰਾਡਿਓਾ ਆ ਕੇ ਮਾਤਾ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਅਤੇ ਦੁਰਗਾ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਰਾਤ 9 ਵਜੇ ਬੀਬਾ ਇਲਾਹੀ ਸੋਹਲ ਅਤੇ ਅਮਿਤ ਕਾਤਿਆਣੀ ਸ਼ਗਿਰਦ ਨਰਿੰਦਰ ਚੰਚਲ ਨੇ ਮਾਤਾ ਦੀਆਂ ਭੇਟਾਂ ਦੇ ਗੁਣਗਾਣ ਕਰਕੇ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ | ਇਸ ਮੌਕੇ ਵਿਦੇਸ਼ ਤੋਂ ਪ੍ਰੀਤਮ ਸਿੰਘ ਯੂ. ਐਸ. ਏ ਨੇ ਪਰਿਵਾਰ ਸਮੇਤ ਹਾਜਰੀ ਭਰੀ | ਪ੍ਰਬੰਧਕ ਕਮੇਟੀ ਦੇ ਮੈਂਬਰ ਭਗਤ ਗਿਆਨ ਚੰਦ, ਮਾਸਟਰ ਸੁਰਜੀਤ ਸਿੰਘ, ਦਵਿੰਦਰ ਸਿੰਘ, ਹਰਮੇਸ਼ ਸਿੰਘ, ਡਾਕਟਰ ਸੋਮ ਨਾਥ, ਡਾਕਟਰ ਭੁਪਿੰਦਰ ਸਿੰਘ ਸੂਰੀ,ਦੇਵ ਰਾਮ ਪਰਮਜੀਤ ਸਿੰਘ, ਸੁਰਿੰਦਰਪਾਲ ਸਿੰਘ, ਬਲਵੀਰ ਸਿੰਘ, ਪ੍ਰਦੀਪ ਸਿੰਘ, ਭੁਪਿੰਦਰ ਸਿੰਘ, ਸੌਰਵ, ਸੁਰਜੀਤ ਸਿੰਘ ਰੁੜਕੀ, ਪਿੰਡ ਵਾਸੀ ਅਤੇ ਇਲਾਕਾ ਵਾਸੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਜਾਗਰਣ ਵਿੱਚ ਹਾਜ਼ਰੀ ਭਰ ਕੇ ਸ਼੍ਰੀ ਦੁਰਗਾ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ |