12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਵਿਸ਼ਵ ਫੁੱਟਬਾਲ ਦਿਵਸ 'ਤੇ ਨਵਾਂਸ਼ਹਿਰ 'ਚ ਫੁੱਟਬਾਲ ਮੈਚ ਕਰਵਾਇਆ

Ad Position 21
No active advertisement
ਅਜੀਤ ਡੈਸਕ 27-05-2026
ਨਵਾਂਸ਼ਹਿਰ, 26 ਮਈ (ਜਸਬੀਰ ਸਿੰਘ ਨੂਰਪੁਰ)-ਵਿਸ਼ਵ ਫੁੱਟਬਾਲ ਦਿਵਸ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਵੱਲੋਂ ਇੱਕ ਰੋਮਾਂਚਕ ਫੁੱਟਬਾਲ ਮੈਚ ਕਰਵਾਇਆ ਗਿਆ | ਇਹ ਮੈਚ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਹੇਠ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਅਤੇ ਹਰਗੋਬਿੰਦ ਨਗਰ ਫੁੱਟਬਾਲ ਕਲੱਬ ਨਵਾਂਸ਼ਹਿਰ ਵਿਚਕਾਰ ਖੇਡਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਵਿਸ਼ਵ ਫੁੱਟਬਾਲ ਦਿਵਸ ਜੋ ਕਿ ਹਰੇਕ ਸਾਲ 25 ਮਈ ਨੂੰ ਮਨਾਇਆ ਜਾਂਦਾ ਹੈ, ਇਸ ਦਿਵਸ ਤਹਿਤ ਇਹ ਫੁੱਟਬਾਲ ਮੈਚ ਕਰਵਾਇਆਂ ਗਿਆ | ਮੈਚ ਦੇ ਦੋਵੇਂ ਹਾਫ਼ ਬਹੁਤ ਹੀ ਦਿਲਚਸਪ ਅਤੇ ਮੁਕਾਬਲਾਤੀ ਰਹੇ | ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਕੋਈ ਵੀ ਟੀਮ ਗੋਲ ਕਰਨ ਵਿੱਚ ਸਫਲ ਨਾ ਹੋ ਸਕੀ | ਇਸ ਤਰ੍ਹਾਂ ਮੈਚ ਬਰਾਬਰੀ 'ਤੇ ਸਮਾਪਤ ਹੋਇਆ | ਭਾਵੇਂ ਨਤੀਜਾ ਡਰਾਅ ਰਿਹਾ, ਪਰ ਖੇਡ ਭਾਵਨਾ, ਅਨੁਸ਼ਾਸਨ ਅਤੇ ਆਪਸੀ ਭਾਈਚਾਰੇ ਦੀ ਜਿੱਤ ਹੋਈ | ਦਰਸ਼ਕਾਂ ਨੇ ਵੀ ਖਿਡਾਰੀਆਂ ਦੀ ਖੇਡ ਦੀ ਭਰਪੂਰ ਸਰਾਹਨਾ ਕੀਤੀ | ਇਸ ਮੌਕੇ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਨੇ ਕਿਹਾ ਕਿ ਫੁੱਟਬਾਲ ਨੌਜਵਾਨਾਂ ਨੂੰ ਤੰਦਰੁਸਤੀ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਸੰਦੇਸ਼ ਦਿੰਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਤਰਸੇਮ ਲਾਲ ਨੇ ਦੱਸਿਆ ਕਿ ਵਿਸ਼ਵ ਫੁੱਟਬਾਲ ਦਿਵਸ 2026 ਦਾ ਥੀਮ 'ਫੁੱਟਬਾਲ ਦੁਨੀਆ ਨੂੰ ਇੱਕਜੁੱਟ ਕਰਦੀ ਹੈ' ਤਹਿਤ ਸਾਡੀ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੀ ਕੋਸ਼ਿਸ਼ ਹੈ ਕਿ ਅਸੀਂ ਫੁੱਟਬਾਲ ਮੈਚ ਕਰਵਾ ਕੇ ਨੌਜਵਾਨ ਪੀੜ੍ਹੀ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਬਣਾਏ | ਸਾਡੀ ਕਲੱਬ ਦੀ ਕੋਸ਼ਿਸ਼ ਹੈ ਕਿ ਨਵੀਂ ਪੀੜ੍ਹੀ ਮੋਬਾਈਲ ਫ਼ੋਨ 'ਤੇ ਗੇਮਾਂ ਨਾ ਖੇਡਦੇ ਹੋਏ ਗਰਾਉਡਾਂ ਨਾਲ ਜੁੜੇ | ਅੰਤ ਵਿੱਚ ਦੋਹਾਂ ਟੀਮਾਂ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਅਜਿਹੇ ਖੇਡ ਮੁਕਾਬਲੇ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਰੋਵਿਨ, ਸਰਬਜੀਤ ਸਿੰਘ, ਵਰਿੰਦਰ ਸਿੰਘ, ਲਵਦੀਪ ਲੱਭੀ, ਗੁਰਦੀਪ ਭੱਟੀ, ਮਿੰਟਾਂ ਗੁਜ਼ਰ ਪੂਰੀਆਂ, ਹਰੀਸ਼ ਭਾਟੀਆ, ਮੰਜੂ ਬਾਲੀ, ਪੁਨੀਤ ਜੈਨ, ਹਰਦੀਪ ਬਾਲੀ, ਸੌਰਵ ਜੇਰੀਆ, ਸਚਿਨ, ਆਯੂਸ਼ ਗੰਗੜ, ਦੀਪਾ ਜੀ, ਬਿੱਲਾ, ਰਣਜੀਤ ਸਿੰਘ, ਗੁੱਡੂ, ਪਿ੍ੰਸ, ਹਰਸ਼, ਨੰਜਾ, ਚੀਮਾ ਵੱਲੋਂ ਬਹੁਤ ਹੀ ਵਧੀਆਂ ਪ੍ਰਦਰਸ਼ਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਿੱਧੂ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਧੂਮ-ਧਾਮ ਨਾਲ ਕਰਵਾਇਆ ਅਗਲੀ ਖ਼ਬਰ ਪਿੰਡ ਟੋਰੋਵਾਲ ਵਿਖੇ ਨੈਸ਼ਨਲ ਬੈਕਟਰ ਬੌਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਕੀਤਾ ਜਾਗਰੂਕ
Ad Position 24