12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸਿੱਧੂ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਧੂਮ-ਧਾਮ ਨਾਲ ਕਰਵਾਇਆ

Ad Position 21
No active advertisement
ਅਜੀਤ ਡੈਸਕ 27-05-2026
ਨਵਾਂਸ਼ਹਿਰ, 26 ਮਈ (ਜਸਬੀਰ ਸਿੰਘ ਨੂਰਪੁਰ)-ਸਿੱਧੂ ਜਠੇਰੇ ਸੇਵਾ ਵੈੱਲਫੇਅਰ ਕਮੇਟੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਿੱਧੂ ਜਠੇਰੇ ਪਿੰਡ ਭੀਣ ਵਿਖੇ ਸਾਲਾਨਾ ਜੋੜ ਮੇਲਾ ਧੂਮ ਧਾਮ ਨਾਲ ਕਰਵਾਇਆ | ਇਸ ਮੌਕੇ ਮੁੱਖ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਦਰਬਾਰ ਵਿਚ ਸਭ ਤੋਂ ਪਹਿਲਾਂ ਸਵੇਰੇ ਮੂਰਤੀਆਂ ਦੇ ਇਸ਼ਨਾਨ ਤੇ ਮੂਰਤੀਆਂ ਦੇ ਵਸਤਰ ਸਮੂਹ ਸੰਗਤਾਂ ਵਲੋਂ ਬਦਲੇ ਗਏ ਤੇ ਨਿਸ਼ਾਨ ਸਾਹਿਬ ਵੀ ਸੰਗਤਾਂ ਦੇ ਸਹਿਯੋਗ ਨਾਲ ਚੜ੍ਹਾਈਆ ਗਿਆ | ਇਸ ਮੌਕੇ ਲੁਧਿਆਣਾ ਦੀਆਂ ਸਮੂਹ ਸੰਗਤਾਂ ਵਲੋਂ ਜਲ ਜ਼ੀਰੇ ਦੀ ਸੇਵਾ ਵੀ ਕੀਤੀ | ਮੇਲੇ 'ਚ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਵਲੋਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ, ਜਿਸ 'ਚ ਰੀਟਾ ਸਿੱਧੂ, ਕੌਰ ਸਿਸਟਰ, ਕਾਲਾ ਬੋਹੜੀਆ ਵਾਲਾ, ਬੀਬੀ ਜਸਪਾਲ ਭੱਟੀ, ਹੈਪੀ ਪੋਲ, ਸਿੱਧੂ ਠੋਆਣਾ, ਮਨੋਹਰ ਸਿੱਧੂ, ਜੀ ਸਿੱਧੂ ਵਲੋਂ ਦਰਬਾਰ 'ਚ ਹਾਜ਼ਰੀ ਲਗਾਈ ਗਈ | ਇਸ ਮੌਕੇ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਬਾਬਾ ਮਦਨ ਸ਼ਾਹ, ਬਾਬਾ ਬਲਦੇਵ ਸੈਣੀ, ਬਾਬਾ ਕੁਲਵੀਰ, ਬਾਬਾ ਪੂਰਨ, ਬਾਬਾ ਕਮਲ, ਬਾਬਾ ਮਦਨ ਰਾਣੀਪੁਰ, ਅਮਰੀਕ ਸਿੰਘ ਸਿੱਧੂ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਸਟੇਜ ਸੰਚਾਲਕ ਦੀ ਭੂਮਿਕਾ, ਦੀਪਾ ਥਲਾ ਵਲੋਂ ਨਿਭਾਈ ਗਈ | ਮੇਲੇ 'ਚ ਦਰਬਾਰ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਕਿਹਾ ਕਿ ਸਾਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਤੇ ਵੱਡੇ ਵਡੇਰੇਆਂ ਦੀ ਸੇਵਾ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ | ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸਮੂਹ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਮੀਕਲਾਂ ਨਾਲ ਪਕਾਈਆਂ ਸਬਜ਼ੀਆਂ ਤੇ ਫਲਾਂ ਕਾਰਨ ਲੋਕ ਹੋ ਰਹੇ ਬਿਮਾਰ-ਡਾ. ਰੂਪ ਲਾਲ ਚੇਤਾ ਅਗਲੀ ਖ਼ਬਰ ਵਿਸ਼ਵ ਫੁੱਟਬਾਲ ਦਿਵਸ 'ਤੇ ਨਵਾਂਸ਼ਹਿਰ 'ਚ ਫੁੱਟਬਾਲ ਮੈਚ ਕਰਵਾਇਆ
Ad Position 24