12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕੈਮੀਕਲਾਂ ਨਾਲ ਪਕਾਈਆਂ ਸਬਜ਼ੀਆਂ ਤੇ ਫਲਾਂ ਕਾਰਨ ਲੋਕ ਹੋ ਰਹੇ ਬਿਮਾਰ-ਡਾ. ਰੂਪ ਲਾਲ ਚੇਤਾ

Ad Position 21
No active advertisement
ਅਜੀਤ ਡੈਸਕ 27-05-2026
ਬਹਿਰਾਮ, 26 ਮਈ (ਸਰਬਜੀਤ ਸਿੰਘ ਰਾਣਾ)-ਅਜੋਕੇ ਸਮੇਂ 'ਚ ਲੋਕ ਖਾਣ ਪੀਣ ਵਾਲੇ ਪਦਾਰਥਾਂ 'ਚ ਮਿਲਾਵਟ, ਕੈਮੀਕਲ ਤੇ ਹੋਰ ਰਸਾਇਣਾਂ ਨੇ ਰਿਸਟ ਪੁਸ਼ਟ ਪੰਜਾਬੀਆਂ ਨੂੰ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਕਰ ਦਿੱਤਾ ਹੈ | ਸੂਬੇ 'ਚ 95 ਫੀਸਦੀ ਸਬਜ਼ੀਆਂ ਤੇ ਫਲਾਂ ਨੂੰ ਜਲਦੀ ਤਿਆਰ ਕਰਨ ਲਈ ਰਸਾਇਣਾਂ ਆਦਿ ਨਾਲ ਪਕਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕ ਕੈਂਸਰ ਤੇ ਹੋਰ ਕਈ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ | ਇਹ ਪ੍ਰਗਟਾਵਾ ਡਾ. ਰੂਪ ਲਾਲ ਚੇਤਾ ਨੇ ਇਥੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੁੱਝ ਵਿਕਰੇਤਾਵਾਂ ਨੇ ਦੱਸਿਆ ਕਿ ਕੈਲਸ਼ੀਅਮ ਕਾਰ ਬਾਈਡ ਜੋ ਦੁਕਾਨਾਂ ਤੋਂ ਪੰਜਾਹ ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜਾਂਦਾ ਹੈ, ਜਿਸ ਨਾਲ ਸਬਜ਼ੀਆਂ ਤੇ ਫਲਾਂ ਨੂੰ ਪਕਾਇਆ ਜਾਂਦਾ ਹੈ | 200 ਗ੍ਰਾਮ ਕੈਲਸ਼ੀਅਮ ਨਾਲ 30 ਕਿਲੋ ਗ੍ਰਾਮ ਅੰਬ ਪੱਕ ਜਾਂਦੇ ਹਨ ਤੇ ਸਬਜ਼ੀਆਂ ਵੀ ਬਹੁਤ ਘੱਟ ਖਰਚੇ ਨਾਲ ਪੱਕ ਜਾਂਦੀਆਂ ਹਨ | ਇਸ ਸੰਬੰਧੀ ਡਾ. ਰੂਪ ਲਾਲ ਚੇਤਾ ਨੇ ਦੱਸਿਆ ਕਿ ਇਨ੍ਹਾਂ ਖ਼ਤਰਨਾਕ ਰਸਾਇਣਾਂ ਨਾਲ ਜਿਗਰ, ਪੇਟ, ਅੱਖਾਂ ਤੇ ਚਮੜੀ ਆਦਿ ਦੇ ਰੋਗ ਤਾਂ ਪੈਦਾ ਹੁੰਦੇ ਹੀ ਹਨ ਪਰ ਇਸ ਨਾਲ ਗਰਭ 'ਚ ਪਲ ਰਹੇ ਬੱਚੇ ਦਾ ਵਿਕਾਸ ਵੀ ਰੁਕ ਜਾਂਦਾ ਹੈ | ਉਨ੍ਹਾਂ ਕਿਹਾ ਕਿ ਬਹੁਤੇ ਦੇਸ਼ਾਂ 'ਚ ਕੈਲਸ਼ੀਅਮ ਕਾਰ ਬਾਈਡ ਆਦਿ ਰਸਾਇਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਪੰਜਾਬ 'ਚ ਇਨ੍ਹਾਂ ਕੈਮੀਕਲਾਂ ਦੀ ਵਰਤੋ ਖੁੱਲ੍ਹ ਕੇ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਦੇ ਸੀਨੀਅਰ ਆਗੂ ਦਿਨੇਸ਼ ਸੂਰੀ ਬਣੇ ਜ਼ਿਲ੍ਹਾ ਕੋਆਰਡੀਨੇਟਰ ਅਗਲੀ ਖ਼ਬਰ ਸਿੱਧੂ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਧੂਮ-ਧਾਮ ਨਾਲ ਕਰਵਾਇਆ
Ad Position 24