ਮਜਾਰੀ/ਸਾਹਿਬਾ, 27 ਮਈ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਲੋੜਵੰਦਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਲੋੜੀਦੀਆਂ ਸਹੂਲਤਾਂ ਤਹਿਤ ਪਿੰਡ ਗੁੱਲਪੁਰ ਵਿਖੇ ਭੇਜੇ 104 ਕਾਰਡ ਜਿਸ ਵਿਚ ਨਵੇਂ ਬਣੇ ਤੇ ਪੁਰਾਣੇ ਨਿਊ ਕੀਤੇ ਕਾਰਡ ਧਾਰਕਾਂ ਨੂੰ ਸਰਪੰਚ ਕਸ਼ਮੀਰ ਸਿੰਘ ਖਾਲਸਾ ਨੇ ਪਿੰਡ ਵਾਸੀਆਂ ਦੀ ਹਾਜਰੀ ਵਿਚ ਵੰਡੇ | ਇਸ ਮੌਕੇ ਉਨਾਂ ਕਿਹਾ ਕਿ ਇਨਾਂ ਨਵੇਂ ਕਾਰਡਾਂ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ | ਪੰਜਾਬ ਸਰਕਾਰ ਵਲੋਂ ਸਾਡੇ ਪਿੰਡ ਦੇ ਲੋਕਾਂ ਨੂੰ ਬਣਦੀਆਂ ਕਾਫੀ ਸਹੂਲਤਾਂ ਦਿੱਤੀਆਂ ਜਾ ਚੁੱਕੀਆਂ ਹਨ | ਜਿਨ੍ਹਾਂ ਦਾ ਲੋਕਾਂ ਵਲੋਂ ਫਾਇਦਾ ਲਿਆ ਜਾ ਰਿਹਾ ਹੈ | ਇਸ ਮੌਕੇ ਡੀਪੂ ਹੋਲਡਰ ਨਾਜਰ ਸਿੰਘ ਟੱਪਰੀਆਂ, ਨਰਿੰਦਰਪ੍ਰੀਤ ਕੌਰ ਆਂਗਣਵਾੜੀ ਕਰਮਚਾਰੀ ਤੇ ਪਿੰਡ ਵਾਸੀ ਹਾਜ਼ਰ ਸਨ |