ਨਵਾਂਸ਼ਹਿਰ, 30 ਮਈ (ਜਸਬੀਰ ਸਿੰਘ ਨੂਰਪੁਰ)-ਪੰਜਾਬ ਅੰਦਰ ਹੋਈਆਂ ਨਗਰ ਨਿਗਮ ਚੋਣਾਂ ਦੇ ਵਿਚੋਂ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਵਲੋਂ ਪੂਰੇ ਸੂਬੇ 'ਤੇ 954 ਸੀਟਾਂ 'ਤੇ ਜਿੱਤ ਹਾਸਿਲ ਕਰਨਾ ਪੰਜਾਬ ਦੇ ਲੋਕਾਂ ਦਾ ਫ਼ਤਵਾ ਹੈ | ਇਹ ਪ੍ਰਗਟਾਵਾ ਆਮ ਆਦਮੀ ਦੇ ਹਲਕਾ ਬਲਾਚੌਰ ਦੇ ਸੀਨੀਅਰ ਆਗੂ ਡਾਇਰੈਕਟਰ ਯੂਵਕ ਸੇਵਾਵਾਂ ਬੋਰਡ ਦੇ ਚੇਅਰਮੈਨ ਤੇ ਯੂਥ ਵਿੰਗ ਪੰਜਾਬ ਦੇ ਜਨਰਲ ਸਕੱਤਰ ਸੰਜੀਵ ਚੇਚੀ ਵਲੋਂ ਨਗਰ ਨਿਗਮ ਚੋਣਾਂ ਦੇ ਦੌਰਾਨ ਵਾਰਡ ਨੰ. 2 ਨਵਾਂਸ਼ਹਿਰ ਤੋਂ ਜਿੱਤੇ ਉਨ੍ਹਾਂ ਦੇ ਯੂਥ ਦੇ ਆਗੂ ਹਲਕਾ ਨਵਾਂਸ਼ਹਿਰ ਦੇ ਯੂਥ ਪ੍ਰਧਾਨ ਜਸਕਰਨ ਜੈਜ਼ੀ ਚੌਧਰੀ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਵਧਾਈ ਦੇਣ ਮੌਕੇ ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਦੇ ਲੋਕਾਂ ਨੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿਚ ਹੀ ਦਿਖਾ ਦਿੱਤਾ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਪੰਜਾਬ ਸੂਬੇ ਦੇ ਲੋਕ ਮੁੜ ਤੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਲੈ ਕਿ ਆਉਣਗੇ | ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੇ ਦੌਰਾਨ ਨੌਜਵਾਨਾਂ ਵਲੋਂ ਜਿੱਤ ਹਾਸਿਲ ਕਰਨ ਦੇ ਨਾਲ ਪਾਰਟੀ ਨੂੰ ਹੋਰ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਦੇਖਣ ਨੂੰ ਮਿਲੀ ਹੈ ਜਿਸ ਦੇ ਸਦਕਾ ਸਾਡਾ ਯੂਥ ਵਧੀਆ ਸੇਵਾਵਾ ਨਿਭਾ ਸਕਦਾ ਹੈ |