25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਦੋ ਵਿਅਕਤੀ ਹੈਰੋਇਨ ਦਾ ਨਸ਼ਾ ਕਰਦੇ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 31-05-2026
ਸੜੋਆ, 30 ਮਈ (ਹਰਮੇਲ ਸਹੂੰਗੜਾ)-ਏ. ਐਸ. ਆਈ. ਗਗਨਦੀਪ ਸਿੰਘ ਚੌਕੀ ਇੰਚਾਰਜ ਸੜੋਆ ਨੇ ਦੱਸਿਆ ਕਿ ਪੁਲਿਸ ਪਾਰਟੀ ਬਾ ਗਸ਼ਤ ਸੰਬੰਧੀ ਥਾਣਾ ਪੋਜੇਵਾਲ ਬਾਇਆ ਕੁੱਕੜ ਮਜਾਰੇ ਹੁੰਦੇ ਹੋਏ ਸੜੋਆ ਵਲ ਨੂੰ ਜਾ ਰਹੇ ਸਨ ਪੁਲਿਸ ਪਾਰਟੀ ਥੋੜਾ ਜਿਹਾ ਅੱਗੇ ਗਈ ਤਾਂ ਉਨ੍ਹਾਂ ਦੇਖਿਆ ਕਿ ਡੇਕ ਦੇ ਦਰੱਖਤ ਥੱਲੇ ਬੈਠ ਕੇ ਦੋ ਨੌਜਵਾਨ ਸਿਲਵਰ ਪੇਪਰ ਦੀ ਪੰਨੀ ਹੇਠ ਲਾਇਟਰ ਜਲਾ ਕੇ ਨਸ਼ਾ ਕਰਦੇ ਦਿਖਾਈ ਦਿੱਤੇ | ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪੇਪਰ ਦੀ ਪੰਨੀ, ਲਾਈਟਰ ਤੇ 10 ਰੁਪਏ ਦਾ ਕਰੰਸੀ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਏ. ਐਸ. ਆਈ. ਗਗਨਦੀਪ ਸਿੰਘ ਨੇ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਨ੍ਹਾਂ ਦੇ ਕੋਲੋਂ ਸੁੱਟੀ ਹੋਈ ਸਿਲਵਰ ਪੇਪਰ ਦੀ ਪੰਨੀ ਲਾਈਟਰ 10 ਰੁਪਏ ਦਾ ਕਰੰਸੀ ਨੋਟ ਤੇ ਕਾਬੂ ਕੀਤੀ ਨੌਜਵਾਨਾਂ ਨੇ ਆਪਣਾ ਨਾਂਅ ਪਰਮਜੀਤ ਸਿੰਘ ਉਰਫ ਰਾਜਾ ਪੁੱਤਰ ਜੋਗਿੰਦਰ ਨਾਥ ਵਾਸੀ ਨੈਣਵਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਦੂਜੇ ਦਾ ਨਾਂਅ ਵਿਕਾਸ ਕੁਮਾਰ ਪੁੱਤਰ ਫੁੰਮਣ ਵਾਸੀ ਟੱਬਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਇਨ੍ਹਾਂ ਦੋਨਾਂ ਵਿਅਕਤੀਆਂ ਕੋਲੋਂ ਸਿਲਵਰ ਪੇਪਰ ਪੰਨੀ ਲਾਈਟਰ 10 ਰੁਪਏ ਦਾ ਕਰੰਸੀ ਨੋਟ ਅਤੇ ਹੈਰੋਇਨ ਸਮੇਤ ਬਰਾਮਦ ਕਰਕੇ ਇਹਨਾਂ ਦੋਨਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਇਨ੍ਹਾਂ ਦੋਨਾਂ ਵਿਅਕਤੀਆਂ ਵਿਰੁੱਧ ਥਾਣਾ ਪੋਜੇਵਾਲ ਵਿਖੇ ਮੁਕਦਮਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੇ ਨਾਲ ਸੀਨੀਅਰ ਕਾਂਸਟੇਬਲ ਰਿੰਪੀ ਤੇ ਕਾਂਸਟੇਬਲ ਨਵਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਲੀ-ਝਿੱਕੀ ਦੇ ਨਾਲ ਲਗਦੇ ਇਲਾਕੇ 'ਚ ਬਾਰਿਸ਼ ਪੈਣ ਕਰਕੇ ਲੋਕਾਂ ਨੇ ਲਿਆ ਸੁਖ ਸਾਹ ਅਗਲੀ ਖ਼ਬਰ ਪਿੰਡ ਬੀਸਲਾ 'ਚ ਚੌਥਾ ਕਿ੍ਕਟ ਟੂਰਨਾਮੈਂਟ ਕਰਵਾਇਆ ਪਿੰਡ ਚਾਚੋਕੀ ਦੀ ਟੀਮ ਨੇ ਜਿੱਤਿਆ ਪਹਿਲਾ ਇਨਾਮ
Ad Position 24