25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਐਨ. ਐਸ. ਡੀ. ਸੀ. ਦੇ ਸਲਾਹਕਾਰ ਡਾ. ਸੰਦੀਪ ਕੌੜਾ 'ਤੇ ਕਰੋੜਾਂ ਦੇ ਘੁਟਾਲੇ ਦਾ ਦੋਸ਼

Ad Position 21
No active advertisement
ਅਜੀਤ ਡੈਸਕ 31-05-2026
ਕਾਠਗੜ੍ਹ, 30 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸੰਦੀਪ ਸਿੰਘ ਕੌੜਾ ਸਲਾਹਕਾਰ ਐਨ. ਐਸ. ਡੀ. ਸੀ. 'ਤੇ ਨਵਾਂਸ਼ਹਿਰ ਪੁਲਿਸ ਨੇ ਇਕ ਕਥਿਤ ਬਹੁ-ਕਰੋੜੀ ਘੁਟਾਲੇ ਦਾ ਦੋਸ਼ ਲਗਾਇਆ ਹੈ | ਇਸ ਘੁਟਾਲੇ ਵਿਚ ਐਨ. ਐਸ. ਡੀ. ਸੀ. ਤੋਂ ਪ੍ਰਾਪਤ ਹੋਏ 1.10 ਕਰੋੜ ਰੁਪਏ ਉਨ੍ਹਾਂ ਦੇ ਨਿੱਜੀ ਖਾਤੇ ਵਿੱਚ ਭੇਜਣਾ ਸ਼ਾਮਲ ਹੈ | ਕੌੜਾ ਨੂੰ ਮਈ 2025 ਵਿਚ ਐਨ. ਐਸ. ਡੀ. ਸੀ ਤੋਂ ਹਟਾ ਦਿੱਤਾ ਗਿਆ ਸੀ ਪਰ ਮੌਜੂਦਾ ਸੀ. ਈ. ਓ. ਅਰੁਣ ਕੁਮਾਰ ਪਿੱਲਈ ਨੇ ਉਨ੍ਹਾਂ ਨੂੰ ਦੁਬਾਰਾ ਨਿਯੁਕਤ ਕੀਤਾ ਹੈ | ਇਹ ਕੌੜਾ ਦੇ ਕੰਮਕਾਜ ਵਿਚ ਐਨ. ਐਸ. ਡੀ. ਸੀ. ਦੀ ਸ਼ਮੂਲੀਅਤ ਦਾ ਸ਼ੱਕ ਪੈਦਾ ਕਰਦਾ ਹੈ | ਇਹ ਹੈਰਾਨੀ ਵਾਲੀ ਗੱਲ ਹੈ ਕਿ ਐਨ. ਐਸ. ਡੀ. ਸੀ. ਦੇ ਸਾਬਕਾ ਸੀ. ਈ. ਓ. ਨੇ ਚੰਡੀਗੜ੍ਹ ਦੇ ਐਲਾਂਟੇ ਮਾਲ 'ਚ ਸੰਦੀਪ ਕੌੜਾ ਲਈ ਇਕ ਆਲੀਸ਼ਾਨ ਦਫ਼ਤਰ ਸਥਾਪਤ ਕੀਤਾ ਸੀ, ਜਿਸ ਦਾ ਮਕਸਦ ਐਨ. ਐਸ. ਡੀ. ਸੀ. ਨੂੰ ਸਭ ਤੋਂ ਵੱਧ ਪਤਾ ਹੈ | ਇਹ ਵੇਦ ਮਨੀ ਤਿਵਾੜੀ ਦੇ ਜਾਣ ਤੋਂ ਬਾਅਦ ਬੰਦ ਪਿਆ ਹੈ | ਉਹ ਜ਼ਿਲ੍ਹਾ ਸ. ਭ. ਸ. ਨਗਰ 'ਚ ਰੋਪੜ ਨੇੜੇ ਰੈਲਮਾਜਰਾ ਵਿਖੇ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਦੇ ਸਾਬਕਾ ਚਾਂਸਲਰ ਰਹੇ | ਡਾ. ਸੰਦੀਪ ਸਿੰਘ ਕੌੜਾ, ਗੰਭੀਰ ਬੇਨਿਯਮੀਆਂ ਤੇ ਯੂਨੀਵਰਸਿਟੀ ਫੰਡਾਂ ਦੀ ਦੁਰਵਰਤੋਂ ਨਾਲ ਜੁੜੇ ਇੱਕ ਕਥਿਤ ਬਹੁ-ਕਰੋੜੀ ਵਿੱਤੀ ਘੁਟਾਲੇ ਦੇ ਸੰਬੰਧ ਵਿਚ ਲਾਏ ਗਏ ਸਨ | ਇਸ ਸੰਬੰਧੀ ਐਫ. ਆਈ. ਆਰ. ਲੈਮਰਿਨ ਟੈੱਕ ਸਕਿਲਜ ਯੂਨੀਵਰਸਿਟੀ ਦੇ ਮਾਲਕ ਅਤੇ ਪ੍ਰਮੋਟਰ ਨਿਰਮਲ ਸਿੰਘ ਰਿਆਤ ਦੀ ਸ਼ਿਕਾਇਤ 'ਤੇ ਐਸ. ਐਸ. ਪੀ. ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਵਕੀਲ ਦੀ ਕਾਨੂੰਨੀ ਰਾਏ ਤੋਂ ਬਾਅਦ ਐਫ. ਆਈ. ਆਰ. ਨੰਬਰ 0076 ਦੇ ਤਹਿਤ ਦਰਜ ਕੀਤੀ ਗਈ ਹੈ | ਪੁਲਿਸ ਨੇ ਡਾ. ਕੌੜਾ ਵਿਰੁੱਧ ਭਾਰਤੀ ਨਿਆਏ ਸੰਹਿਤਾ ਤਹਿਤ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤ ਦੇ ਅਨੁਸਾਰ, ਕ ਥਿਤ ਦੋਸ਼ੀ ਨੇ ਯੂਨੀਵਰਸਿਟੀ ਵਿਚ ਆਪਣੇ ਕਾਰਜਕਾਲ ਦੌਰਾਨ ਕਥਿਤ ਤੌਰ 'ਤੇ ਲਗਪਗ 13.46 ਕਰੋੜ ਰੁਪਏ ਦੇ ਕਾਗਜ਼ੀ ਲੈਣ-ਦੇਣ ਕੀਤੇ ਤੇ ਲਗਪਗ 36 ਕਰੋੜ ਰੁਪਏ ਦੇ ਵਿੱਤੀ ਅੰਤਰ ਵਿਚ ਸ਼ਾਮਲ ਸੀ | ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਰਾਸ਼ਟਰੀ ਹੁਨਰ ਵਿਕਾਸ ਨਿਗਮ ਐਨ. ਐਸ. ਡੀ. ਸੀ., ਨਵੀਂ ਦਿੱਲੀ ਤੋਂ ਪ੍ਰਾਪਤ 5 ਕਰੋੜ ਰੁਪਏ ਵਿਚੋਂ 1.10 ਕਰੋੜ ਰੁਪਏ ਦੀ ਰਕਮ ਯੂਨੀਵਰਸਿਟੀ ਦੇ ਆਈ. ਸੀ. ਆਈ. ਸੀ. ਆਈ ਬੈਂਕ ਖਾਤੇ ਤੋਂ ਇਕ ਨਿੱਜੀ ਐਚ. ਡੀ. ਐਫ. ਸੀ. ਬੈਂਕ ਖਾਤੇ ਵਿਚ ਕਥਿਤ ਤੌਰ 'ਤੇ ਟਰਾਂਸਫਰ ਕੀਤੀ ਗਈ ਸੀ | ਐਫ. ਆਈ. ਆਰ. ਵਿਚ ਯੂਨੀਵਰਸਿਟੀ ਕੈਂਪਸ ਨਾਲ ਲੱਗਦੀ 51 ਕਨਾਲ ਤੇ 19 ਮਰਲੇ ਜ਼ਮੀਨ ਦੀ ਖਰੀਦ ਵਿਚ ਕਥਿਤ ਬੇਨਿਯਮੀਆਂ ਦਾ ਵੀ ਜ਼ਿਕਰ ਹੈ | ਇਕ ਹੋਰ ਗੰਭੀਰ ਦੋਸ਼ ਵਿਚ ਡਾ. ਕੌੜਾ 'ਤੇ ਆਪਣੀ ਪਤਨੀ ਪਰਵਿੰਦਰ ਕੌਰ ਨੂੰ ਪਹਿਲਾਂ ਪ੍ਰੋ. ਵਾਈਸ ਚਾਂਸਲਰ ਤੇ ਫਿਰ ਪ੍ਰੋ. ਚਾਂਸਲਰ ਨਿਯੁਕਤ ਕਰਕੇ ਯੂਨੀਵਰਸਿਟੀ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਪੁਲਿਸ ਸੂਤਰਾਂ ਨੇ ਦੱਸਿਆ ਕਿ ਜਾਂਚ ਏ. ਐਸ. ਆਈ. ਸੰਦੀਪ ਕੁਮਾਰ ਨੂੰ ਸੌਂਪੀ ਗਈ ਹੈ, ਜਿਸਨੇ ਮਾਮਲੇ ਨਾਲ ਜੁੜੇ ਵਿੱਤੀ ਰਿਕਾਰਡਾਂ ਤੇ ਹੋਰ ਦਸਤਾਵੇਜ਼ੀ ਸਬੂਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅੱਗੇ ਵਧਣ ਦੇ ਨਾਲ-ਨਾਲ ਹੋਰ ਧਾਰਾਵਾਂ ਜੋੜੀਆਂ ਜਾ ਸਕਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਪੀ. ਐਮ. ਸ੍ਰੀ ਸਰਕਾਰੀ ਸਕੂਲ ਮੁਕੰਦਪੁਰ ਵਿਖੇ ਕਰਵਾਈ ਅਧਿਆਪਕ ਮਾਪੇ ਮਿਲਣੀ ਅਗਲੀ ਖ਼ਬਰ ਪੱਲੀ-ਝਿੱਕੀ ਦੇ ਨਾਲ ਲਗਦੇ ਇਲਾਕੇ 'ਚ ਬਾਰਿਸ਼ ਪੈਣ ਕਰਕੇ ਲੋਕਾਂ ਨੇ ਲਿਆ ਸੁਖ ਸਾਹ
Ad Position 24