26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕੋਆਪਰੇਟਿਵ ਬੈਂਕ, ਬ੍ਰਾਂਚ ਪਠਲਾਵਾ ਦੇ ਸਟਾਫ਼ ਤੇ ਪਿੰਡ ਵਾਸੀਆਂ ਵਲੋਂ ਲੰਗਰ ਤੇ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 31-05-2026
ਬੰਗਾ, 30 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਦੀ ਨਵਾਂਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਬ੍ਰਾਂਚ ਪਠਲਾਵਾ ਦੇ ਮੈਨੇਜਰ ਤਰਸੇਮ ਸਿੰਘ, ਗ੍ਰਾਮ ਪੰਚਾਇਤ, ਏਕ ਨੂਰ ਸਵੈ ਸੇਵੀ ਸੰਸਥਾ ਤੇ ਪਿੰਡ ਪਠਲਾਵਾ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਅਤੇ ਛੋਲੇ ਪੂਰੀਆਂ ਦਾ ਲੰਗਰ ਲਗਾਇਆ | ਇਸ ਦੌਰਾਨ ਬੈਂਕ ਦੇ ਮੈਨੇਜਰ ਤਰਸੇਮ ਸਿੰਘ ਨੇ ਆਖਿਆ ਕਿ ਬੈਂਕ ਦਾ ਸਮੂਹ ਸਟਾਫ਼ ਹਰ ਵਕਤ ਆਪਣੇ ਗਾਹਕਾਂ ਦੀ ਸੇਵਾ 'ਚ ਸਮਰਪਣ ਦੀ ਭਾਵਨਾ ਨਾਲ ਕੰਮ ਕਰ ਰਿਹਾ ਹੈ | ਆਉਣ ਵਾਲੇ ਸਮੇਂ ਵਿਚ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਰਹੇਗਾ | ਇਸ ਮੌਕੇ ਬੈਂਕ ਦਾ ਸਟਾਫ, ਜਿਨ੍ਹਾਂ 'ਚ ਕੈਸ਼ੀਅਰ ਲਖਵੀਰ ਸਿੰਘ, ਜਤਿੰਦਰ ਸਿੰਘ, ਸਕਿਉਰਿਟੀ ਗਾਰਡ ਕਰਨ ਸਿੰਘ ਰਾਣਾ, ਸਵੀਪਰ ਪ੍ਰਵੀਨ ਕੁਮਾਰੀ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਾਬਕਾ ਸਰਪੰਚ ਗਿਆਨੀ ਅਵਤਾਰ ਸਿੰਘ, ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ, ਤਰਸੇਮ ਸਿੰਘ ਤੰਬੜ ਸਾਬਕਾ ਸਰਪੰਚ ਪਠਲਾਵਾ, ਸੰਸਥਾ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ, ਜਨਰਲ ਸਕੱਤਰ ਮਾਸਟਰ ਤਰਲੋਚਨ ਸਿੰਘ ਪਠਲਾਵਾ, ਰਜਿੰਦਰ ਸਿੰਘ ਜਿੰਦਾ, ਸੇਵਾ ਸਿੰਘ ਪਠਲਾਵਾ, ਪੰਚ ਗੁਰਚਰਨ ਸਿੰਘ ਗੋਲਡੀ, ਰਣਵੀਰ ਸਿੰਘ ਲੌਂਗੀਆ, ਸੇਵਾ ਸਿੰਘ ਸੈਕਟਰੀ, ਸੰਤੋਖ ਸਿੰਘ ਪ੍ਰਧਾਨ, ਅਮਰੀਕ ਸਿੰਘ ਜਗੈਤ, ਸੁਰਜੀਤ ਸਿੰਘ ਸੀਤਾ, ਦੀਪ ਇਲੈਕਟ੍ਰੀਸ਼ਨ, ਮਨਜੀਤ ਸਿੰਘ ਤੇ ਕੁਲਵਿੰਦਰ ਸਿੰਘ ਤੰਬੜ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਹੋਂ ਪੁਲਿਸ ਵਲੋਂ 30 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਨੌਜਵਾਨ ਵਿਦੇਸ਼ਾਂ 'ਚ ਜਾਣ ਦੀ ਬਜਾਏ ਕਿੱਤਾ ਮੁਖੀ ਕੋਰਸਾਂ ਨੂੰ ਅਪਣਾਉਣ-ਚੌਧਰੀ ਦੁਰਗੇਸ਼ ਜੰਡ
Ad Position 24