18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਨਰੇਗਾ ਵਰਕਰ ਨੇ ਪੰਜ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ

Ad Position 21
No active advertisement
ਅਜੀਤ ਡੈਸਕ 01-06-2026
ਸੜੋਆ, 31 ਮਈ (ਹਰਮੇਲ ਸਹੂੰਗੜਾ)-ਜਿਹੜੀਆਂ ਸਰਕਾਰਾਂ ਆਪਣੇ ਆਪ ਨੂੰ ਮੁਲਾਜ਼ਮਾਂ ਦੇ ਹਿਤੈਸ਼ੀ ਦੱਸ ਰਹੀਆਂ ਹਨ, ਉਥੇ ਹੀ ਬਲਾਕ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਚ ਕੰਮ ਕਰਦੇ ਮਨਰੇਗਾ ਮੁਲਾਜ਼ਮਾਂ ਆਪਣੀਆਂ ਤਨਖ਼ਾਹਾਂ ਲਈ ਪੰਜ ਮਹੀਨੇ ਤੋਂ ਉਡੀਕ ਕਰ ਰਹੀਆਂ ਹਨ | ਮਨਰੇਗਾ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਕਲਮ ਛੋੜ ਹੜਤਾਲ ਕਰਕੇ ਦਫ਼ਤਰ ਦੇ ਵਿਚ ਧਰਨੇ 'ਤੇ ਬੈਠ ਗਏ | ਯੂਨੀਅਨ ਦੇ ਪ੍ਰਧਾਨ ਹਰਦੀਪ ਕੁਮਾਰ, ਨੀਰਜ ਕੁਮਾਰ, ਦੇਸ਼ ਰਾਜ ਭੂਮਾ ਤੇ ਹੋਰ ਸਾਥੀ ਕਰਮਚਾਰੀ ਨੇ ਦੱਸਿਆ ਹੈ ਕਿ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਸਾਰੇ ਮਨਰੇਗਾ ਮੁਲਾਜ਼ਮ ਫ਼ਾਕੇ ਕੱਟਣ ਲਈ ਮਜਬੂਰ ਹਨ | ਇਸੇ ਦੌਰਾਨ ਉਨ੍ਹਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਨੂੰ ਰੱਜ ਕੇ ਕੋਸਿਆ ਨਾਲ ਹੀ ਦੱਸਿਆ ਕਿ ਇਕੱਲੇ-ਇਕੱਲੇ ਮੁਲਾਜ਼ਮਾਂ ਕੋਲੋਂ ਵਾਧੂ ਕੰਮ ਲਿਆ ਜਾ ਰਿਹਾ ਹੈ | ਮਨਰੇਗਾ ਮੁਲਾਜ਼ਮਾਂ ਵਲੋਂ ਪੰਚਾਇਤ ਨਾਲ ਸੰਬੰਧਿਤ ਕੰਮ ਜਿਵੇਂ ਕਿ ਲੋੜਵੰਦਾਂ ਦੇ ਮਕਾਨ ਬਣਾਉਣਾ, ਛੱਪੜਾਂ ਦਾ ਨਵੀਕਰਨ, ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਆਦਿ ਕੰਮਾਂ ਵਿੱਚ ਬਹੁਮੁੱਲਾਂ ਯੋਗਦਾਨ ਪਾ ਰਹੇ ਹਨ | ਉਨ੍ਹਾਂ ਨੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਕਾਰਨ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹ ਤੋਂ ਵਾਂਝੇ ਕਰ ਰੱਖਿਆ ਹੈ | ਇਨ੍ਹਾਂ ਜਥੇਬੰਦੀਆਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਪਿੰਡਾਂ ਦੇ ਮਨਰੇਗਾ ਤਹਿਤ ਕੰਮ ਬੰਦ ਕਰ ਦਿੱਤੇ ਜਾਣਗੇ | ਇਸੇ ਰੋਸ ਵਜੋਂ ਸਮੂਹ ਮਨਰੇਗਾ ਮੇਟਾਂ ਨੇ ਵੀ ਸਰਕਾਰ ਵਿਰੁੱਧ ਮਨਰੇਗਾ ਮੁਲਾਜ਼ਮਾਂ ਦੇ ਨਾਲ ਖੜਨ ਦਾ ਫ਼ੈਸਲਾ ਲਿਆ ਹੈ | ਇਸ ਮੌਕੇ ਹੋਰ ਮਨਰੇਗਾ ਮੁਲਾਜ਼ਮ ਵੀ ਇਸ ਧਰਨੇ ਵਿਚ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਬੈਂਕਾਂ 'ਚ ਨਕਦੀ ਦੀ ਕਮੀ ਕਾਰਨ ਲੋਕ ਹੋ ਰਹੇ ਨੇ ਖੱਜਲ ਖੁਆਰ-ਸੁਰਿੰਦਰ ਬੈਂਸ ਅਗਲੀ ਖ਼ਬਰ ਬਾਬਾ ਬਾਲਕ ਨਾਥ ਦੇ ਜਨਮ ਦਿਨ ਸੰਬੰਧੀ ਸਮਾਗਮ ਅੱਜ
Ad Position 24