ਘੁੰਮਣਾਂ, 2 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਡੀਂਗਰੀਆਂ 'ਚ ਸੁਰਿੰਦਰ ਸਿੰਘ ਮਾਂਗਟ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਭਾਰੀ ਇਕੱਠ ਹੋਇਆ ਉਥੇ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਨੇ 'ਮੇਰੀ ਰਸੋਈ' ਸਕੀਮ ਤਹਿਤ ਸਰਵੇ ਕੀਤਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਨਗਰ ਨਿਗਮ ਚੋਣਾਂ 'ਚ ਜਿੱਤ ਹਾਸਿਲ ਕੀਤੀ ਅਸੀਂ ਪੰਜਾਬ ਦੇ ਲੋਕਾਂ ਨੂੰ ਬਿਜਲੀ, ਪਾਣੀ, ਸਿਹਤ ਤੇ ਸਕੂਲਾਂ ਦੀ ਬਿਹਤਰੀ ਆਦਿ ਸਹੂਲਤਾਂ ਦਿੱਤੀਆਂ ਉਥੇ ਅਸੀਂ 'ਮੇਰੀ ਰਸੋਈ' ਸਕੀਮ ਤਹਿਤ ਜਲਦ ਰਾਸ਼ਨ ਕਿੱਟਾਂ ਵੰਡਣ ਜਾ ਰਹੇ ਹਾਂ | ਪਿੰਡ ਵਾਸੀਆਂ ਨੂੰ ਜੋ ਵੀ ਸਮੱਸਿਆਵਾਂ ਹਨ ਮੇਰੇ ਦਫ਼ਤਰ ਆ ਕੇ ਲਿਖਤੀ ਦੱਸ ਦੇਣ ਮੈਂ ਉਨ੍ਹਾਂ ਨੂੰ ਹੱਲ ਕਰਨ ਦਾ ਯਤਨ ਕਰਾਂਗਾ, ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਸੁਰਿੰਦਰ ਮਾਂਗਟ, ਰਣਜੀਤ ਸਿੰਘ, ਅਜਮੇਰ ਸਿੰਘ, ਬੁੱਧ ਸਿੰਘ ਮਾਂਗਟ, ਚੜ੍ਹਤ ਸਿੰਘ, ਸਾਬਕਾ ਇੰਸਪੈਕਟਰ ਬਲਵਿੰਦਰ ਸਿੰਘ ਤੇ ਸੋਨੂੰ ਵਲੋਂ ਡਾ. ਸੁਖਵਿੰਦਰ ਸੁੱਖੀ ਤੇ ਸੋਹਣ ਲਾਲ ਢੰਡਾ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ | ਇਸ ਮੌਕੇ ਸਰਪੰਚ ਤੀਰਥਾਂ ਰਾਣੀ, ਜਗਦੀਸ਼ ਕੁਮਾਰ, ਡਾ. ਕੁਲਦੀਪ ਰਾਜ, ਰਜਿੰਦਰ ਸਿੰਘ ਕਲੇਰਾਂ, ਘੋਨਾ ਮਾਂਗਟ, ਸੋਢੀ ਸਿੰਘ, ਸਾਬਕਾ ਸਰਪੰਚ ਰਣਜੀਤ ਕੌਰ, ਬਲਕਾਰ ਸਿੰਘ, ਸਤਪਾਲ, ਗੁਰਦੀਪ ਸਿੰਘ, ਨਿਰਵੈਰ ਸਿੰਘ, ਬੂਟਾ ਰਾਮ, ਸੇਵਕ ਸਿੰਘ ਮੁੱਲਾਂਪੁਰੀ, ਮਨਦੀਪ ਕੁਮਾਰ ਘੁੰਮਣ, ਲਛਮੀ ਦੇਵੀ ਪੰਚ, ਕਮਲ ਮਾਂਗਟ, ਨੰਬਰਦਾਰ ਸੰਤੋਖ ਸਿੰਘ, ਸਤਵੀਰ ਸਿੰਘ, ਮਲੂਕ ਚੰਦ, ਸੁਖਵਿੰਦਰ ਕੌਰ, ਜੋਗਾ ਸਿੰਘ, ਬੀਬੀ ਤਾਰੋ ਤੇ ਹੋਰ ਹਾਜ਼ਰ ਸਨ |