07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕੇ. ਵੀ. ਕੇ. ਲੰਗੜੋਆ ਵਲੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 03-06-2026
ਨਵਾਂਸ਼ਹਿਰ, 2 ਜੂਨ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਮਿੱਟੀ ਦੀ ਸਿਹਤ ਦੇ ਹੋ ਰਹੇ ਗੰਭੀਰ ਨੁਕਸਾਨ ਨੂੰ ਰੋਕਣ ਅਤੇ ਕਿਸਾਨਾਂ ਨੂੰ ਟਿਕਾਊ ਖੇਤੀ ਅਭਿਆਸਾਂ ਵੱਲ ਮੋੜਨ ਦੇ ਉਦੇਸ਼ ਨਾਲ ਪਹਿਲੀ ਜੂਨ ਤੋਂ ਮਹੀਨਾ ਭਰ ਚੱਲਣ ਵਾਲੀ ਮੈਗਾ ਮੁਹਿੰਮ ਖੇਤ ਬਚਾਓ ਅਭਿਆਨ ਦਾ ਕੇ. ਵੀ. ਕੇ. ਵਿਖੇ ਰਸਮੀ ਆਗਾਜ਼ ਕੀਤਾ | ਪੀ. ਏ. ਯੂ. ਲੁਧਿਆਣਾ ਤੇ ਆਈ. ਸੀ. ਏ. ਆਰ-ਅਟਾਰੀ ਦੀ ਅਗਵਾਈ ਹੇਠ ਉਲੀਕੀ ਗਈ ਇਸ ਮੁਹਿੰਮ ਦਾ ਮੁੱਖ ਮਕਸਦ ਕਿਸਾਨਾਂ ਨੂੰ ਰਸਾਇਣ ਮੁਕਤ ਖੇਤੀ ਵੱਲ ਪ੍ਰੇਰਿਤ ਕਰਨਾ ਹੈ | ਉਦਘਾਟਨੀ ਸੈਸ਼ਨ ਦੌਰਾਨ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਆਰਥਿਕ ਹੋਂਦ ਨੂੰ ਬਚਾਉਣ ਲਈ ਆਪਣੇ ਖੇਤਾਂ ਦੀ ਰਾਖੀ ਕਰਨਾ ਬੇਹਦ ਜ਼ਰੂਰੀ ਹੈ | ਉਨ੍ਹਾਂ ਕਿਸਾਨਾਂ ਨੂੰ ਖੇਤਾਂ 'ਚ ਜੈਵਿਕ ਮਾਦਾ ਪਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਸੈਸ਼ਨ ਵਿਚ ਸ਼ਾਮਿਲ ਹੁੰਦਿਆਂ ਡਾ. ਲੇਖ ਰਾਜ ਬੇਗੋਵਾਲ ਮੁੱਖ ਖੇਤੀਬਾੜੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਨੇ ਮਿੱਟੀ ਦੀ ਸਿਹਤ ਬਾਰੇ ਵਿਸਤਿ੍ਤ ਵਿਚਾਰ ਰੱਖੇ ਤੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਦੇ ਲੰਮੇ ਸਮੇਂ ਦੇ ਨੁਕਸਾਨਾਂ ਪ੍ਰਤੀ ਸੁਚੇਤ ਕੀਤਾ | ਇਸੇ ਲੜੀ ਤਹਿਤ, ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਚੱਲ ਰਹੀਆਂ ਵੱਖ-ਵੱਖ ਸਰਕਾਰੀ ਖੇਤੀਬਾੜੀ ਸਕੀਮਾਂ ਵਿਜੇ ਮਹੇਸ਼ੀ, ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਂਟ) ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ, ਡਾ. ਜਸਵਿੰਦਰ ਕੁਮਾਰ ਨੇ ਮਿੱਟੀ 'ਚ ਜੈਵਿਕ ਮਾਦੇ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ | ਕਿਸਾਨਾਂ ਨੂੰ ਰਸਾਇਣ-ਨਿਰਭਰ ਖੇਤੀ ਮਾਡਲ ਤੋਂ ਮੁਕਤ ਕਰਨ ਲਈ, ਡਾ. ਬਲਜੀਤ ਸਿੰਘ, ਅਸਿਸਟੈਂਟ ਪ੍ਰੋਫੈਸਰ (ਪੌਦ ਸੁਰੰਖਿਆ) ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਜਗ੍ਹਾ ਜੈਵਿਕ-ਫਾਰਮੂਲੇ ਵਰਤਣ, ਡਾ. ਤੇਜਬੀਰ ਸਿੰਘ (ਪਸ਼ੂ ਵਿਗਿਆਨ) ਨੇ ਮਿੱਟੀ ਦੀ ਗੁਣਵੱਤਾ ਘਟਣ ਅਤੇ ਰਸਾਇਣਕ ਖਾਦਾਂ ਦੇ ਵਹਾਅ ਕਾਰਨ ਹਰੇ ਚਾਰੇ ਦੇ ਦੂਸ਼ਤਿ ਹੋ ਜਾਣ ਨਾਲ ਪਸ਼ੂਆਂ ਵਿਚ ਪ੍ਰਜਨਣ ਤੇ ਪਾਚਨ ਪ੍ਰਣਾਲੀ ਨਾਲ ਸੰਬੰਧਤ ਗੰਭੀਰ ਬੀਮਾਰੀਆਂ ਦੇ ਪੈਦਾ ਹੋਣ, ਡਾ. ਰਾਜਿੰਦਰ ਕੌਰ ਨੇ ਮਿੱਟੀ ਦੀ ਸਿਹਤ ਤੇ ਮਨੁੱਖੀ ਤੰਦਰੁਸਤੀ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਇਆਂ ਜੈਵਿਕ ਭੋਜਨ ਅਪਣਾਉਣ ਅਤੇ ਸੰਤੁਲਿਤ ਖ਼ੁਰਾਕ ਵੱਲ ਮੁੜਨ ਦੀ ਅਪੀਲ ਕੀਤੀ | ਇਸ ਮੁਹਿੰਮ ਦੇ ਪ੍ਰਭਾਵ ਨੂੰ ਪੇਂਡੂ ਪੱਧਰ 'ਤੇ ਪਹੁੰਚਾਉਣ ਲਈ ਸਾਰਾ ਮਹੀਨਾ ਜੂਨ ਇੱਕ ਸਖ਼ਤ ਸ਼ਡਿਊਲ ਅਨੁਸਾਰ ਮਾਹਿਰਾਂ ਦੀ ਹਰੇਕ ਨਿਰਧਾਰਤ ਟੀਮ ਪ੍ਰਤੀ ਹਫ਼ਤੇ 5 ਫੀਲਡ ਦੌਰੇ ਕਰੇਗੀ, ਜਿਸ ਤਹਿਤ ਕੁੱਲ 75 ਪਿੰਡਾਂ ਤੱਕ ਪਹੁੰਚਣ ਦਾ ਅਭਿਲਾਸ਼ੀ ਟੀਚਾ ਮਿੱਥਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਦੇ ਕੂਲ ਪ੍ਰਚਾਰ ਦੀ ਅਸਲੀਅਤ ਨੂੰ ਪਛਾਣਨ ਦੀ ਲੋੜ-ਸਿਵਲ ਸਰਜਨ ਅਗਲੀ ਖ਼ਬਰ 'ਮੇਰੀ ਰਸੋਈ' ਸਕੀਮ ਤਹਿਤ ਰਾਸ਼ਨ ਕਿੱਟਾਂ ਜਲਦ ਵੰਡੀਆਂ ਜਾਣਗੀਆਂ-ਡਾ. ਸੁੱਖੀ
Ad Position 24