ਨਵਾਂਸ਼ਹਿਰ, 2 ਜੂਨ (ਹਰਮਿੰਦਰ ਸਿੰਘ ਪਿੰਟੂ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਵਲੋਂ ਨੰਬਰਦਾਰ ਸੁਖਵਿੰਦਰ ਸਿੰਘ ਮਿੰਟੂ ਜਾਡਲਾ ਨੂੰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨਿਯੁਕਤ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨ ਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਵੱਖ-ਵੱਖ ਆਗੂਆਂ ਪਰਵਿੰਦਰ ਪਾਲ ਸਿੰਘ ਰਠੋਰ ਯੂ. ਐਸ. ਏ., ਭੁਪਿੰਦਰ ਸਿੰਘ ਜਾਡਲਾ ਯੂ. ਐਸ. ਏ., ਸ਼ੇਰ ਸਿੰਘ ਚੌਹਾਨ ਯੂ. ਐਸ. ਏ., ਅਪਰ ਅਪਾਰ ਸਿੰਘ ਅਟਵਾਲ ਨੇ ਵਧਾਈ ਦਿੱਤੀ |