08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਗੁੱਲਪੁਰ ਵਿਖੇ ਬਾਬਾ ਬਾਲਕ ਨਾਥ ਜੀ ਦੇ ਜਨਮ ਦਿਨ ਸੰਬੰਧੀ ਕਰਵਾਇਆ ਸਮਾਗਮ

Ad Position 21
No active advertisement
ਅਜੀਤ ਡੈਸਕ 03-06-2026
ਮਜਾਰੀ/ਸਾਹਿਬਾ, 2 ਜੂਨ (ਨਿਰਮਲਜੀਤ ਸਿੰਘ ਚਾਹਲ)-ਬਾਬਾ ਬਾਲਕ ਨਾਥ ਮੰਦਰ ਪਿੰਡ ਗੁੱਲਪੁਰ ਵਿਖੇ ਦਲਜੀਤ ਪਨੇਸਰ ਕੁੱਕੂ ਭਗਤ ਦੀ ਅਗਵਾਈ ਹੇਠ ਬਾਬਾ ਬਾਲਕ ਨਾਥ ਜੀ ਦੇ ਜਨਮ ਦਿਨ ਸੰਬੰਧੀ ਸਮਾਗਮ ਤੇ ਭੰਡਾਰਾ ਕਰਵਾਇਆ | ਦਿਨ ਵੇਲੇ ਹਵਨ ਕੀਤਾ ਤੇ ਚੌਕੀ ਲਗਾਈ ਗਈ, ਜਿਸ 'ਚ ਬਾਬਾ ਜੀ ਦੀ ਮਹਿੰਮਾ ਦਾ ਗੁਣਗਾਨ ਕੀਤਾ | ਰਾਤ ਦੇ ਸਮੇਂ ਧਾਰਮਿਕ ਸਟੇਜ ਦਾ ਆਗਾਜ਼ ਕੀਤਾ | ਇਸ ਮੌਕੇ ਪੰਜਾਬੀ ਭਜਨ ਗਾਇਕ ਧਰਮਵੀਰ ਪ੍ਰਦੇਸੀ ਤੇ ਅਵਤਾਰ ਰਾਏ ਵਲੋਂ ਆਪਣੇ-ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਬਾਬਾ ਜੀ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਗਿਆ | ਰਾਤ 12 ਵਜੇ ਬਾਬਾ ਜੀ ਦੇ ਨਾਂਅ 'ਤੇ ਕੇਕ ਕੱਟਿਆ | ਧਰਮਵੀਰ ਪ੍ਰਦੇਸੀ ਦੀ ਟੀਮ ਵਲੋਂ ਬਾਬਾ ਬਾਲਕ ਨਾਥ ਤੇ ਬਾਬਾ ਭਰਥਰੀ ਦੇ ਜੀਵਨ 'ਤੇ ਧਾਰਮਿਕ ਨਾਟਕ ਖੇਡਿਆ | ਸੰਗਤਾਂ ਵਾਸਤੇ ਦਿਨ-ਰਾਤ ਲੰਗਰ ਚਲਾਇਆ | ਸਮਾਗਮ 'ਚ ਜਸਵਿੰਦਰ ਸਿੰਘ ਸਿਆਣ, ਹਰਵਿੰਦਰ ਕੌਰ ਸਿਆਣ ਐਮ. ਸੀ. ਬਲਾਚੌਰ, ਪ੍ਰੀਤੀ ਮਹੰਤ, ਬਾਬਾ ਪਿਆਰਾ, ਰਾਜੀ ਬਾਬਾ ਖਾਨਖਾਨਾ, ਬਾਪੂ ਹਰਮੇਸ਼ ਲਾਲ ਡੰਘਾਮ, ਬਾਬਾ ਪਰਮਿੰਦਰ ਮੁਕੰਦਪੁਰ, ਬਾਬਾ ਦਰਬਾਰਾ ਸਿੰਘ ਖਮਾਚੋਂ, ਕਿਸ਼ਨ ਰਾਮ ਡੁਗਰੀ, ਬਾਬਾ ਬਿੱਟੂ, ਸਾਈ ਮਹਿਤਾਬ, ਲੱਡੂ ਬਾਬਾ, ਸਾਈ ਗੋਪੀ ਸ਼ਾਹ ਤੇ ਹੋਰ ਮਹਾਂਪੁਰਸ਼ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਸੈਸ਼ਨ 2026-27 ਦਾ ਪ੍ਰਾਸਪੈਕਟਸ ਜਾਰੀ ਅਗਲੀ ਖ਼ਬਰ ਪਾਲਕੀ ਸਾਹਿਬ ਵਾਲੀ ਨਵੀਂ ਬੱਸ ਦੀ ਬਿਨਾਂ ਕੋਈ ਫ਼ੀਸ ਪ੍ਰਾਪਤ ਕੀਤਿਆਂ ਹੋਈ ਰਜਿਸਟ੍ਰੇਸ਼ਨ ਆਰ. ਟੀ. ਓ. ਇੰਦਰਪਾਲ ਸਿੰ...
Ad Position 24