08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਗਹੂੰਣ ਵਿਖੇ ਕਰਵਾਏ ਜਾਣ ਵਾਲੇ ਬਾਬਾ ਬੂਟੇ ਸ਼ਾਹ ਮੇਲੇ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 03-06-2026
ਬਲਾਚੌਰ, 2 ਜੂਨ (ਨਰੇਸ਼ ਧੌਲ)-ਪਿੰਡ ਗਹੂੰਣ ਵਿਖੇ ਬਾਹਰਵਾਰ ਚੜ੍ਹਦੇ ਪਾਸੇ ਉੱਚੀ ਥਾਂ 'ਤੇ ਵਿਸ਼ਾਲ ਬੋਹੜ ਥੱਲੇ ਬਣੇ ਰਮਨੀਕ ਅਸਥਾਨ ਦਰਗਾਹ ਬਾਬਾ ਬੂਟੇ ਸ਼ਾਹ ਦਾ ਸਾਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸਮੂਹ ਨਗਰ ਨਿਵਾਸੀ, ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਖਾਸ ਤੌਰ 'ਤੇ ਪਿੰਡ ਨੱਥਾ ਨੰਗਲ ਵਾਸੀ ਸੰਗਤਾਂ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਬਾਬਾ ਬੂਟੇ ਸ਼ਾਹ ਦੇ 33ਵੇਂ ਸਾਲਾਨਾ ਜੋੜ ਮੇਲੇ ਸੰਬੰਧੀ ਤਿਆਰ ਕੀਤਾ ਰੰਗਦਾਰ ਪੋਸਟਰ ਪਿੰਡ ਗਹੂੰਣ ਵਿਖੇ ਸਮੂਹ ਨਗਰ ਵਾਸੀਆਂ ਤੇ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤਾ ਗਿਆ | ਸੇਵਾਦਾਰਾਂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਸੰਗਤਾਂ ਨੂੰ 10 ਤੇ 11 ਜੂਨ ਨੂੰ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ | ਪ੍ਰਬੰਧਕਾਂ ਨੇ ਦੱਸਿਆ ਕਿ 10 ਜੂਨ ਨੂੰ ਸ਼ਾਮ 4 ਵਜੇ ਚਿਰਾਗ ਰੌਸ਼ਨ ਕੀਤੇ ਜਾਣਗੇ ਤੇ 6 ਵਜੇ ਚਾਦਰ ਚੜ੍ਹਾਉਣ ਦੀ ਰਸਮ ਉਪਰੰਤ ਰਾਤ 7 ਤੋਂ 8 ਵਜੇ ਤੱਕ ਪ੍ਰੇਮ ਕਵਾਲ ਐਂਡ ਪਾਰਟੀ ਵਲੋਂ ਕਵਾਲੀ, 8 ਤੋਂ 9 ਵਜੇ ਸੰਨੀ ਕੰਗਣਾ ਸੂਫੀ ਮਹਿਫਲ ਲਗਾਉਣਗੇ ਅਤੇ ਰਾਤ 9 ਤੋਂ 1 ਵਜੇ ਤੱਕ ਸਾਬੀ ਨਕਾਲ ਪਾਰਟੀ ਵਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | 11 ਜੂਨ ਨੂੰ ਸਵੇਰੇ 10 ਤੋਂ 11 ਵਜੇ ਤੱਕ ਕਵਾਲੀ ਦੀ ਮਹਿਫਲ, 11 ਤੋਂ 1 ਵਜੇ ਤੱਕ ਪ੍ਰਸਿੱਧ ਸੂਫੀ ਗਾਇਕ ਅਫਤਾਰ ਮੁਸਾਫ਼ਿਰ, ਦੁਪਹਿਰ 1 ਤੋਂ 4 ਵਜੇ ਤੱਕ ਲੋਕ ਗਾਇਕ ਸਤਵਿੰਦਰ ਬੁੱਗਾ ਆਪਣੀ ਗਾਇਕੀ ਨਾਲ ਸੰਗਤ ਨੂੰ ਨਿਹਾਲ ਕਰਨਗੇ | ਇਸ ਤੋਂ ਇਲਾਵਾ ਸ਼ਾਮ ਨੂੰ ਬੈਂਡ ਮਾਸਟਰ ਹਰਮੇਸ਼ ਲਾਲ ਮੇਸ਼ੀ ਬੈਂਡ ਦੀਆਂ ਧੁੰਨਾਂ ਨਾਲ ਅਤੇ ਰਾਤ ਨੂੰ ਮਾਨਵੀ ਐਂਡ ਤਿੱਤਲੀ ਨਕਾਲ ਪਾਰਟੀ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ | ਪ੍ਰਬੰਧਕ ਕਮੇਟੀ ਵਲੋਂ ਕਿਹਾ ਗਿਆ ਕਿ ਸਿਰਫ ਸੱਦੇ ਹੋਏ ਕਲਾਕਰਾਂ ਨੂੰ ਹੀ ਸਮਾਂ ਦਿੱਤਾ ਜਾਵੇਗਾ | ਇਸ ਮੌਕੇ ਸਮੁੱਚੇ ਪ੍ਰਬੰਧਕ, ਸੇਵਾਦਾਰ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਲਧਾਣਾ ਉੱਚਾ ਵਿਖੇ ਦਰਗਾਹ ਪੀਰ ਖਾਨਗਾਹ ਵਿਖੇ ਦੋ ਦਿਨਾਂ ਜੋੜ ਮੇਲਾ 17 ਤੋਂ ਅਗਲੀ ਖ਼ਬਰ ਅਰੋੜਾ ਵੰਸ਼ ਦੇ ਸੰਸਥਾਪਕ ਅਰੂਟ ਮਹਾਰਾਜ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24