08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਤੀਰਥ ਰਾਮ ਭੂੰਬਲਾ ਨੂੰ ਸਦਮਾ, ਧਰਮ ਪਤਨੀ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 03-06-2026
ਸੜੋਆ, 2 ਜੂਨ (ਬਲਵਿੰਦਰ ਨਾਨੋਵਾਲੀਆ)-ਮਹਾਰਾਜ ਭੂਰੀ ਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਜਨਰਲ ਸਕੱਤਰ ਤੇ ਸਾਬਕਾ ਏ. ਜੀ. ਐਮ. ਚੌਧਰੀ ਤੀਰਥ ਰਾਮ ਭੂੰਬਲਾ ਨੂੰ ਉਸ ਸਮੇਂ ਗਹਿਰ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੀ ਧਰਮਪਤਨੀ ਮਾਤਾ ਕੁਲਦੀਪ ਕੌਰ (80) ਬੀਤੀ ਸ਼ਾਮ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਸਵਰਗ ਸੁਧਾਰ ਗਏ | ਪ੍ਰਭੂ ਸਿਮਰਨ ਕਰਨ ਵਾਲੀ ਤੇ ਮਿੱਠੇ ਸੁਭਾਅ ਦੀ ਮਾਲਕ ਕੁਲਦੀਪ ਕੌਰ ਦੀ ਮੌਤ ਦੀ ਖ਼ਬਰ ਸੁਣਨ ਨਾਲ ਸਮੂਹ ਟਰੱਸਟੀ ਮੈਂਬਰਾਂ, ਪਿੰਡ ਵਾਸੀਆਂ ਤੇ ਸਕੇ-ਸੰਬੰਧੀਆਂ 'ਚ ਸੋਗ ਦੀ ਲਹਿਰ ਫੈਲ ਗਈ | ਮਾਤਾ ਕੁਲਦੀਪ ਕੌਰ ਉਰਫ਼ ਦੀਪੋਂ ਦਾ ਅੰਤਿਮ ਸੰਸਕਾਰ ਪਰਿਵਾਰ ਵਲੋਂ ਸਕੇ-ਸੰਬੰਧੀਆਂ ਦੀ ਹਾਜ਼ਰੀ 'ਚ ਉਨ੍ਹਾਂ ਦੇ ਜੱਦੀ ਪਿੰਡ ਨਾਨੋਵਾਲ ਵਿਖੇ ਹਿੰਦੂ ਰਸਮ ਰਿਵਾਜ਼ਾਂ ਨਾਲ ਕਰ ਦਿੱਤਾ ਗਿਆ | ਕੁਲਦੀਪ ਕੌਰ ਦੀ ਚਿਖਾ ਨੂੰ ਅਗਨੀ ਭੇਟ ਉਨ੍ਹਾਂ ਦੇ ਇਕਲੌਤੇ ਸਪੁੱਤਰ ਅਰਵਿੰਦ ਚੌਧਰੀ ਵਲੋਂ ਸਕੇ-ਸੰਬੰਧੀਆਂ ਦੀ ਹਾਜ਼ਰੀ 'ਚ ਭੇਟ ਕੀਤੀ ਗਈ | ਮਿ੍ਤਕਾ ਆਪਣੇ ਪਿੱਛੇ ਪਤੀ ਤੋਂ ਇਲਾਵਾ ਇਕ ਧੀ ਤੇ ਇਕ ਪੁੱਤਰ ਦੇ ਪਰਿਵਾਰਾਂ ਨੂੰ ਛੱਡ ਗਏ ਹਨ | ਪਰਿਵਾਰ ਵਲੋਂ ਮਿ੍ਤਕਾ ਦੀ ਯਾਦ 'ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 5 ਤੇ 6 ਜੂਨ ਨੂੰ ਦੋ ਦਿਨਾਂ ਲਈ ਇਕੱਠੀਆਂ ਮਕਾਣਾਂ ਦਾ ਸੱਦਾ ਵੀ ਦਿੱਤਾ ਗਿਆ ਹੈ | ਮਿ੍ਤਕਾਂ ਕੁਲਦੀਪ ਕੌਰ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਸਰਕਾਰ, ਅਸ਼ੋਕ ਕਟਾਰੀਆ, ਹਰਬੰਸ ਲਾਲ ਸਾਬਕਾ ਚੇਅਰਮੈਨ, ਐਡਵੋਕੇਟ ਆਰ. ਪੀ. ਸਿੰਘ, ਰਾਮਜੀ ਦਾਸ ਚੇਅਰਮੈਨ ਐਮ. ਆਰ. ਸਿਟੀ, ਦੇਵ ਰਾਜ ਖੇਪੜ, ਬਲਦੇਵ ਸਿੰਘ ਭਾਟੀਆ, ਸਰਬਜੀਤ ਸਿੰਘ ਟੀਹਰਾ, ਸ਼ਿਰੀ ਰਾਮ ਭਵਾਨੀਪੁਰ, ਮਦਨ ਲਾਲ ਜੋਸ਼ੀ, ਗੁਰਮੇਲ ਚੰਦ ਬੂੱਥਗੜ੍ਹ, ਹਰਮੇਸ਼ ਲਾਲ ਝੰਡੂਪੁਰ, ਪਿੰ੍ਰਸੀਪਲ ਅੰਜਲੀ ਬੀ. ਐੱਡ ਕਾਲਜ ਗੜ੍ਹੀ ਮਾਨਸੋਵਾਲ, ਭਜਨ ਲਾਲ ਭਾਟੀਆ, ਬਲਦੇਵ ਸਿੰਘ ਸਰਸਾ ਨੰਗਲ, ਗਗਨਦੀਪ ਸਿੰਘ ਸਰਸਾ ਨੰਗਲ, ਗੋਪਾਲ ਚੌਹਾਨ, ਰਵੀ ਕੁਮਾਰ, ਰਾਮ ਧੰਨ, ਰੋਸ਼ਨ ਲਾਲ, ਗਿਆਨ ਚੰਦ ਜੀਤਪੁਰ, ਚਰਨਜੀਤ ਭਾਟੀਆ ਆਦੋਆਣਾ, ਸੁਰਜੀਤ ਭਾਟੀਆ, ਸੁਖਦੇਵ ਬਜਾੜ, ਅਸ਼ੋਕ ਬਜਾੜ ਕਰੀਮਪੁਰ ਧਿਆਨੀ, ਮਨਦੀਪ ਸਿੰਘ ਪੰਜਾਬ ਪੁਲਿਸ, ਜਤਿੰਦਰ ਕੁਮਾਰ ਨੀਲਾਵਾੜਾ, ਤਰਲੋਕ ਸਿੰਘ ਹੁਸ਼ਿਆਰਪੁਰ, ਅਸ਼ੋਕ ਨਾਨੋਵਾਲ ਸੀਨੀਅਰ ਅਕਾਲੀ ਆਗੂ, ਬਲਦੇਵ ਰਾਜ ਸਰਪੰਚ, ਜਸ਼ਮਨ ਸਿੰਘ ਨੰਬਰਦਾਰ, ਠੇਕੇਦਾਰ ਪਵਨ ਕੁਮਾਰ, ਰਾਜ ਕੁਮਾਰ ਉਧਨੋਵਾਲ, ਡਾ. ਧਰਮਵੀਰ ਭੂੰਬਲਾ, ਸੁਰਜੀਤ ਲਾਲ, ਬਲਵੀਰ ਸਿੰਘ, ਰਵੀ ਕਾਂਤ ਸਾਬਕਾ ਸਰਪੰਚ ਨਾਨੋਵਾਲ, ਗੁਰਮੀਤ ਲਾਲ ਡਿਪਟੀ ਰੇਂਜਰ, ਮਨੋਹਰ ਲਾਲ ਡਿਪਟੀ ਰੇਂਜਰ, ਠੇਕੇਦਾਰ ਚਮਨ ਲਾਲ, ਰੋਸ਼ਨ ਲਾਲ ਸਾਬਕਾ ਮੈਨੇਜਰ, ਮੋਹਣ ਲਾਲ ਉਧਨੋਵਾਲ, ਸੇਠੀ ਉਧਨੋਵਾਲ, ਹਰਬੰਸ ਲਾਲ ਭਗਤ, ਰਾਕੇਸ਼ ਕੁਮਾਰ ਸਿੰਧ ਬੈਂਕ, ਸੁਰੇਸ਼ ਕੁਮਾਰ, ਪ੍ਰੇਮ ਚੰਦ, ਦਰਸ਼ਨ ਲਾਲ ਧਰਮਪੁਰ, ਚਰਨਜੀਤ ਮੀਲੂ, ਮਨੋਹਰ ਲਾਲ ਕਸਾਣਾ ਅਤੇ ਗੁਰਚਰਨ ਦਾਸ ਕਸਾਣਾ ਆਦਿ ਵੀ ਹਾਜ਼ਰੀ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫਤਹਿਦੀਨ ਸ਼ਾਹ ਦਾ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੋਨੋਂ ਜ਼ਖ਼ਮੀ
Ad Position 24