21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਰੌਜ਼ਾ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਕਟਾਰੀਆਂ ਵਿਖੇ ਪ੍ਰਬੰਧਕ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 07-06-2026
ਕਟਾਰੀਆਂ, 6 ਜੂਨ (ਪ੍ਰੇਮੀ ਸੰਧਵਾਂ)-ਰੌਜ਼ਾ ਸ਼ਰੀਫ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਇਲਾਹੀ ਦਰਬਾਰ 'ਤੇ ਬਾਬਾ ਮੁਖਤਿਆਰ ਸਿੰਘ ਗੁਰੂ, ਪ੍ਰਧਾਨ ਅਮਰਜੀਤ ਸਿੰਘ ਕੰਗ, ਅਮਰੀਕ ਸਿੰਘ ਗੁਰੂ, ਸਦਾ ਰਾਮ ਜੱਖੂ, ਪਰਮਜੀਤ ਬੰਗਾ ਆਦਿ ਸੇਵਾਦਾਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਸੇਵਾਦਾਰਾਂ ਨੇ ਦੱਸਿਆ ਕਿ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦਾ ਸਾਲਾਨਾ ਜੋੜ ਮੇਲਾ 23 ਤੋਂ 25 ਜੂਨ ਤੱਕ ਮਨਾਇਆ ਜਾਵੇਗਾ ਤੇ ਮੇਲੇ ਦੇ ਸਾਰੇ ਦਿਨ ਕਵਾਲ, ਨਕਾਲ ਤੇ ਕਲਾਕਾਰ ਆਪਣਾ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਬਾਬਾ ਮੁਖਤਿਆਰ ਸਿੰਘ ਗੁਰੂ, ਪ੍ਰਧਾਨ ਅਮਰਜੀਤ ਸਿੰਘ ਕੰਗ, ਅਮਰੀਕ ਸਿੰਘ ਗੁਰੂ ਤੇ ਸਦਾ ਰਾਮ ਜੱਖੂ ਆਦਿ ਸੇਵਾਦਾਰਾਂ ਨੇ ਦੱਸਿਆ ਕਿ 26 ਜੂਨ ਨੂੰ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕਟਾਰੀਆਂ ਦੇ ਗੁਰੂ ਘਰ ਵਿਖੇ ਲੋੜਵੰਦ ਗਰੀਬ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ | ਉਨ੍ਹਾਂ ਲੜਕੀਆਂ ਦੇ ਮਾਪਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਿਆਂ ਕਿਹਾ ਉਹ ਜਲਦ ਆਪਣੀਆਂ ਲੜਕੀਆਂ ਦੇ ਅਨੰਦ ਕਾਰਜਾਂ ਬਾਰੇ ਪ੍ਰਬੰਧਕ ਕਮੇਟੀ ਕੋਲ ਆਪਣੇ ਨਾਂਅ ਦਰਜ ਕਰਵਾਉਣ ਤਾਂ ਜੋ ਲੜਕੀਆਂ ਨੂੰ ਵਿਆਹ ਸਮੇਂ ਦਿੱਤੇ ਜਾਣ ਵਾਲੇ ਘਰੇਲੂ ਸਮਾਨ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ | ਇਸ ਮੌਕੇ ਸਦਾ ਰਾਮ ਜੱਖੂ, ਚਮਨ ਲਾਲ ਜੱਖੂ, ਬੇਟੀ ਰਵਨੀਤ ਕੌਰ, ਮਹਿੰਦਰਪਾਲ ਬੰਗਾ, ਅਮਰਜੀਤ ਸਿੰਘ, ਬਲਵਿੰਦਰ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਸਕੂਲ ਵਿਖੇ ਸਮਰ ਕੈਂਪ ਸਮਾਪਤ ਅਗਲੀ ਖ਼ਬਰ ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਵਿਸ਼ਵ ਵਾਤਾਵਰਨ ਮਨਾਇਆ
Ad Position 24